ਤੁਰਕੀ 'ਚ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ, 11 ਲੋਕਾਂ ਦੀ ਦਰਦਨਾਕ ਮੌਤ
Thursday, Dec 28, 2023 - 01:22 PM (IST)
ਅੰਕਾਰਾ (ਯੂਐਨਆਈ): ਤੁਰਕੀ ਦੇ ਇੱਕ ਹਾਈਵੇਅ 'ਤੇ ਵੀਰਵਾਰ ਨੂੰ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਟ੍ਰੈਫਿਕ ਹਾਦਸੇ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖਮੀ ਹੋ ਗਏ। ਸਰਕਾਰੀ ਟੀ.ਆਰ.ਟੀ ਪ੍ਰਸਾਰਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਹਾਦਸਾ ਉੱਤਰੀ ਮਾਰਮਾਰਾ ਹਾਈਵੇਅ 'ਤੇ ਉੱਤਰ-ਪੱਛਮੀ ਸਾਕਾਰਿਆ ਸੂਬੇ ਦੇ ਨੇੜੇ ਇੱਕ ਸਥਾਨ 'ਤੇ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ-ਲੇਬਨਾਨ 'ਚ ਇਜ਼ਰਾਇਲੀ ਹਵਾਈ ਹਮਲੇ 'ਚ ਮਾਰੇ ਗਏ 2 ਆਸਟ੍ਰੇਲੀਆਈ ਨਾਗਰਿਕ
ਹਾਈਵੇਅ ਦੇ ਇਸਤਾਂਬੁਲ ਦਿਸ਼ਾ ਦੇ ਦਾਗਦੀਬੀ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਹੋਏ ਇਸ ਲੜੀਵਾਰ ਹਾਦਸੇ ਵਿੱਚ ਤਿੰਨ ਬੱਸਾਂ ਅਤੇ ਇੱਕ ਟਰੱਕ ਸਮੇਤ ਸੱਤ ਵਾਹਨ ਸ਼ਾਮਲ ਸ਼ਾਮਲ ਸਨ। ਹਾਦਸੇ ਤੋਂ ਬਾਅਦ ਹਾਈਵੇਅ ਦੀ ਇਸਤਾਂਬੁਲ ਦਿਸ਼ਾ ਵਿੱਚ ਆਵਾਜਾਈ ਠੱਪ ਹੋ ਗਈ। ਸਾਕਾਰਿਆ ਦੇ ਗਵਰਨਰ ਯਾਸਰ ਕਰਾਡੇਨਿਜ਼ ਨੇ ਪ੍ਰਸਾਰਕ ਨੂੰ ਦੱਸਿਆ ਕਿ ਜ਼ਖਮੀਆਂ ਦਾ 10 ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਤੁਰਕੀ ਦੇ ਨਿਆਂ ਮੰਤਰੀ ਯਿਲਮਾਜ਼ ਤੁੰਕ ਨੇ ਕਿਹਾ ਕਿ ਉਪ ਮੁੱਖ ਸਰਕਾਰੀ ਵਕੀਲ ਦੇ ਤਾਲਮੇਲ ਹੇਠ ਤਿੰਨ ਸਰਕਾਰੀ ਵਕੀਲਾਂ ਨੂੰ ਹਾਦਸੇ ਸਬੰਧੀ ਰਿਪੋਰਟ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।