ਮੈਕਸੀਕੋ : ਬਾਰ 'ਚ ਅੱਗਜ਼ਨੀ, 11 ਲੋਕਾਂ ਦੀ ਦਰਦਨਾਕ ਮੌਤ ਤੇ 4 ਹੋਰ ਜ਼ਖਮੀ
Sunday, Jul 23, 2023 - 12:30 PM (IST)

ਮੈਕਸੀਕੋ ਸਿਟੀ (ਯੂ. ਐੱਨ. ਆਈ.): ਮੈਕਸੀਕੋ ਦੇ ਉੱਤਰੀ ਰਾਜ ਸੋਨੋਰਾ ਦੇ ਸਰਹੱਦੀ ਸ਼ਹਿਰ ਸੈਨ ਲੁਈਸ ਰੀਓ ਕੋਲੋਰਾਡੋ ਦੇ ਵਿਚ ਬਾਰ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਚਾਰ ਔਰਤਾਂ ਸ਼ਾਮਲ ਸਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੋਨੋਰਾ ਅਟਾਰਨੀ ਜਨਰਲ ਦੇ ਦਫਤਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਉਸ ਵੇਲੇ ਵਾਪਰੀ, ਜਦੋਂ ਨਸ਼ੇ ਵਿਚ ਟੱਲੀ ਇੱਕ ਅਣਪਛਾਤੇ ਵਿਅਕਤੀ ਨੇ ਸਟਾਫ ਦੁਆਰਾ ਬਾਹਰ ਕੱਢੇ ਜਾਣ ਤੋਂ ਬਾਅਦ ਕੰਟੀਨਾ ਦੇ ਦਰਵਾਜ਼ੇ 'ਤੇ ਇੱਕ ਬਲਦੀ ਚੀਜ਼ ਸੁੱਟ ਦਿੱਤੀ। ਸੂਬੇ ਦੇ ਅਟਾਰਨੀ ਜਨਰਲ ਗੁਸਤਾਵੋ ਰੋਮੂਲੋ ਸਲਾਸ ਨੇ ਕਿਹਾ ਕਿ ਔਰਤਾਂ ਵਿੱਚੋਂ ਇੱਕ ਅਮਰੀਕੀ ਨਾਗਰਿਕ, ਦੋ ਮੈਕਸੀਕਨ ਅਤੇ ਇੱਕ ਹੋਰ ਪੀੜਤ ਸਿਰਫ਼ 17 ਸਾਲ ਦੀ ਸੀ। ਸ਼ਹਿਰ ਦੇ ਮੇਅਰ ਸੈਂਟੋਸ ਗੋਂਜਾਲੇਜ਼ ਨੇ ਕਿਹਾ ਕਿ ਪੁਲਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੋਲੰਬੀਆ 'ਚ ਵਾਪਰਿਆ ਬੱਸ ਹਾਦਸਾ, 10 ਲੋਕਾਂ ਦੀ ਦਰਦਨਾਕ ਮੌਤ
ਬਿਆਨ ਵਿਚ ਕਿਹਾ ਗਿਆ ਕਿ "ਕਈ ਗਵਾਹਾਂ ਅਨੁਸਾਰ ਨੌਜਵਾਨ ਬਾਰ 'ਚ ਔਰਤਾਂ ਨਾਲ ਛੇੜਛਾੜ ਕਰ ਰਿਹਾ ਸੀ, ਇਸ ਲਈ ਉਸ ਨੂੰ ਉੱਥੋਂ ਭਜਾ ਦਿੱਤਾ ਗਿਆ। ਵਿਅਕਤੀ ਨੇ ਫਿਰ ਵਾਪਸ ਆ ਕੇ ਇਮਾਰਤ ਦੇ ਦਰਵਾਜ਼ੇ 'ਤੇ ਕਿਸੇ ਕਿਸਮ ਦਾ 'ਮੋਲੋਟੋਵ' ਬੰਬ ਸੁੱਟ ਦਿੱਤਾ, ਜਿਸ ਨਾਲ ਇਹ ਘਟਨਾ ਵਾਪਰੀ।" ਜ਼ਖਮੀਆਂ ਨੂੰ ਸ਼ਹਿਰ ਅਤੇ ਅਮਰੀਕਾ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਸੈਨ ਲੁਈਸ ਰੀਓ ਕੋਲੋਰਾਡੋ ਦੇ ਮੇਅਰ ਸੈਂਟੋਸ ਗੋਂਜਾਲੇਜ਼ ਯੇਸਕੁਸ ਨੇ ਹਮਲੇ ਨੂੰ "ਇੱਕ ਦੁਖਾਂਤ" ਕਿਹਾ ਅਤੇ ਕਿਹਾ ਕਿ ਸਿਵਲ ਡਿਫੈਂਸ ਕਰਮਚਾਰੀ ਅਤੇ ਮਿਉਂਸਪਲ ਅਧਿਕਾਰੀ ਜਾਂਚ ਵਿੱਚ ਸਹਾਇਤਾ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਮੋਲੋਟੋਵ ਕਾਕਟੇਲ ਕੱਚ ਦੀ ਬੋਤਲ ਹੁੰਦੀ ਹੈ। ਇਸ ਵਿੱਚ ਇੱਕ ਜਲਣਸ਼ੀਲ ਪਦਾਰਥ (ਜਿਵੇਂ ਕਿ ਪੈਟਰੋਲ ਅਲਕੋਹਲ ਜਾਂ ਨੈਪਲਮ ਦਾ ਇੱਕ ਮਿਸ਼ਰਣ) ਹੁੰਦਾ ਹੈ। ਇਸ ਵਿਚ ਇਗਨੀਸ਼ਨ ਦਾ ਇੱਕ ਸਰੋਤ, ਜਿਵੇਂ ਕਿ ਇੱਕ ਬਲਦੀ ਹੋਈ ਕਪੜੇ ਦੀ ਬੱਤੀ, ਇੱਕ ਬੋਤਲ ਸਟੌਪਰ ਦੁਆਰਾ ਥਾਂ 'ਤੇ ਰੱਖੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।