101 ਬਜ਼ੁਰਗਾਂ ਨੇ ਸਕਾਈਡਾਈਵਿੰਗ ਕਰ ਤੋੜੇ ਰਿਕਾਰਡ, ਤਸਵੀਰਾਂ ਅਤੇ ਵੀਡੀਓ ਵਾਇਰਲ
Friday, Apr 21, 2023 - 05:05 PM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਵਿੱਚ ਐਡਵੈਂਚਰ ਪਸੰਦ ਲੋਕਾਂ ਦੀ ਕੋਈ ਕਮੀ ਨਹੀਂ। ਪਰ ਐਡਵੈਂਚਰ ਲਈ ਵੀ ਮਜ਼ਬੂਤ ਦਿਮਾਗ਼ ਅਤੇ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਨੌਜਵਾਨ ਅਜਿਹੇ ਅਦਭੁਤ ਐਡਵੈਂਚਰ ਵਿੱਚ ਹਿੱਸਾ ਲੈਂਦੇ ਹਨ। ਹਾਲ ਹੀ ਵਿਚ ਕੁਝ ਬਜ਼ੁਰਗਾਂ ਨੇ ਆਪਣੀ ਹਿੰਮਤ ਅਤੇ ਜੋਸ਼ ਦੇ ਬਲ 'ਤੇ ਸਕਾਈਡਾਈਵਿੰਗ ਕਰਕੇ ਨੌਜਵਾਨਾਂ ਨੂੰ ਮਾਤ ਦੇ ਦਿੱਤੀ। ਸਕਾਈਡਾਈਵਿੰਗ ਦਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ skydive_perris 'ਤੇ ਸ਼ੇਅਰ ਕੀਤਾ ਗਿਆ, ਜਿਸ ਵਿੱਚ 101 ਸੀਨੀਅਰ ਨਾਗਰਿਕਾਂ ਨੇ ਇੱਕੋ ਸਮੇਂ ਜਹਾਜ਼ ਤੋਂ ਛਾਲ ਮਾਰੀ। ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ 60 ਤੋਂ 80 ਸਾਲ ਦੇ ਵਿਚਕਾਰ ਦੇ ਬਜ਼ੁਰਗ ਹਨ।
ਤੋੜੇ ਦੋ ਵਿਸ਼ਵ ਰਿਕਾਰਡ
ਕੈਲੀਫੋਰਨੀਆ ਵਿੱਚ ਸੌ ਤੋਂ ਵੱਧ ਸੀਨੀਅਰ ਨਾਗਰਿਕਾਂ ਨੇ ਇੱਕ ਗਰੁੱਪ ਸਕਾਈਡਾਈਵਿੰਗ ਈਵੈਂਟ ਵਿੱਚ ਹਿੱਸਾ ਲੈ ਕੇ ਦੋ ਵਿਸ਼ਵ ਰਿਕਾਰਡ ਤੋੜ ਦਿੱਤੇ। ਸਕਾਈਡਾਈਵਰਜ਼ ਓਵਰ ਸਿਕਸਟੀ, ਸਕਾਈਡਾਈਵਰਾਂ ਦੇ ਸਮੂਹ ਨੇ ਆਪਣੀ ਚੌਥੀ ਕੋਸ਼ਿਸ਼ 'ਤੇ ਫਲੈਕਸ ਸਮੇਤ ਮੱਧ-ਹਵਾ ਵਿੱਚ ਸਫਲਤਾਪੂਰਵਕ ਫਾਰਮੇਸ਼ਨਾਂ ਬਣਾਈਆਂ। ਇਸ ਸਮਾਗਮ ਦਾ ਆਯੋਜਨ ਸਕਾਈਡਾਈਵ ਪੇਰਿਸ, ਇੱਕ ਦੱਖਣੀ ਕੈਲੀਫੋਰਨੀਆ ਸਕਾਈਡਾਈਵਿੰਗ ਸਹੂਲਤ ਦੁਆਰਾ ਕੀਤਾ ਗਿਆ ਸੀ, ਜਿਸ ਨੇ ਇਸ ਮੌਕੇ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਗਰੁੱਪ ਦੀ ਪਹਿਲੀ ਪ੍ਰਾਪਤੀ ਸ਼ਨੀਵਾਰ, 15 ਅਪ੍ਰੈਲ 2023 ਨੂੰ 1-ਪੁਆਇੰਟ 101-ਵੇਅ ਨਾਲ ਸੀ, ਜਿਸ ਨੇ 2018 ਵਿੱਚ ਸ਼ਿਕਾਗੋ ਵਿੱਚ 75-ਵੇਅ ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਫਿਰ ਗਰੁੱਪ ਨੇ ਅਗਲੇ ਦਿਨ 2-ਪੁਆਇੰਟ 95-ਵੇਅ ਨਾਲ ਕੋਸ਼ਿਸ਼ ਕੀਤੀ, ਅਤੇ 2017 ਵਿੱਚ ਪੈਰਿਸ ਵਿਖੇ 60-ਵੇਅ ਦਾ ਪਿਛਲਾ ਰਿਕਾਰਡ ਤੋੜਿਆ। ਸਕਾਈਡਾਈਵ ਪੇਰਿਸ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਭਾਗੀਦਾਰਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ"ਇਸ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਮਦਦ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ! ਤੁਸੀਂ ਸਾਰੇ ਬਹੁਤ ਸ਼ਾਨਦਾਰ ਸੀ।"
ਪੜ੍ਹੋ ਇਹ ਅਹਿਮ ਖ਼ਬਰ-16 ਸਾਲਾ ਨੌਜਵਾਨ 'ਮ੍ਰਿਤਕ' ਐਲਾਨੇ ਜਾਣ ਤੋਂ ਬਾਅਦ ਹੋਇਆ ਜ਼ਿੰਦਾ, ਡਾਕਟਰ ਵੀ ਹੋਏ ਹੈਰਾਨ
ਬੁਢਾਪੇ ਵਿੱਚ ਅਜਿਹੇ ਐਡਵੈਂਚਰ ਨੇ ਕੀਤਾ ਹੈਰਾਨ
ਅਮਰੀਕਾ ਦੇ ਕੈਲੀਫੋਰਨੀਆ 'ਚ ਆਯੋਜਿਤ ਸਕਾਈਡਾਈਵਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਆਸਮਾਨ ਵਿਚ 101 ਲੋਕਾਂ ਨੇ ਮਿਲ ਕੇ ਅੰਜਾਮ ਦਿੰਦਿਆਂ ਫਲੈਕਸ ਦਾ ਆਕਾਰ ਬਣਾਇਆ। ਇਸ ਦੀ ਖੂਬਸੂਰਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਹ ਸਕਾਈ ਡਾਇਵਿੰਗ ਬਹੁਤ ਖਾਸ ਹੈ। ਕਿਉਂਕਿ ਇਸ ਨੂੰ ਅੰਜਾਮ ਦੇਣ ਵਾਲਿਆਂ ਵਿਚ ਕੋਈ ਨੌਜਵਾਨ ਜਾਂ ਅੱਲੜ ਉਮਰ ਦੇ ਗੱਭਰੂ ਨਹੀਂ ਹਨ। ਇਸ ਬੁਢਾਪੇ ਵਿੱਚ ਵੀ ਜਿਸ ਸੁੰਦਰਤਾ ਨਾਲ ਇਨ੍ਹਾਂ ਸਾਰਿਆਂ ਨੇ ਸਕਾਈਡਾਈਵਿੰਗ ਕਰਕੇ 'ਫਲੈਕਸ' ਦੀ ਸ਼ਕਲ ਬਣਾਈ, ਉਹ ਬਹੁਤ ਸ਼ਾਨਦਾਰ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।