ਪਾਕਿਸਤਾਨ ''ਚ 100 ਸਾਲ ਦੀ ਔਰਤ ਲੜੇਗੀ ਇਮਰਾਨ ਖਾਨ ਖਿਲਾਫ ਚੋਣ

Wednesday, Jun 13, 2018 - 01:12 AM (IST)

ਇਸਲਾਮਾਬਾਦ— ਪਾਕਿਸਤਾਨ 'ਚ ਆਮ ਚੋਣਾਂ ਹੋਣ ਵਾਲੀਆਂ ਹਨ। ਇਸ ਚੋਣ 'ਚ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਖਿਲਾਫ 100 ਸਾਲਾਂ ਔਰਤ ਚੋਣ ਲੜਨ ਵਾਲੀ ਹੈ। ਇਮਰਾਨ ਖਾਨ ਇਸ ਵਾਰ ਲਗਭਗ ਪੰਜ ਸੀਟਾਂ 'ਤੇ ਚੋਣਾਂ ਲੜਨਗੇ, ਜਿਸ 'ਚ ਇਹ ਔਰਤ ਦੋ ਸੀਟਾਂ 'ਤੇ ਉਨ੍ਹਾਂ ਦੇ ਖਿਲਾਫ ਪਰਚਾ ਦਾਖਲ ਕਰੇਗੀ।
ਹਜ਼ਰਤ ਬੀਬੀ, ਬੰਨੂ ਦੀ ਸਥਾਨਕ ਮਸ਼ਹੂਰ ਔਰਤ ਹੈ, ਜਿਨ੍ਹਾਂ ਨੇ ਨੈਸ਼ਨਲ ਅਸੈਂਬਲੀ ਦੇ ਲਈ ਐਨ.ਏ.-35 (ਬੰਨੂ) ਤੇ ਕੇ.ਪੀ. ਅਸੈਂਬਲੀ ਦੇ ਲਈ ਪੀ.ਕੇ.-89 (ਬੰਨੂ-3) ਤੋਂ ਪਰਚਾ ਦਾਖਲ ਕੀਤਾ ਹੈ। ਹਜ਼ਰਤ ਬੀਬੀ ਚੋਣਾਂ 'ਚ ਦੋਵਾਂ ਥਾਵਾਂ ਤੋਂ ਇਕ ਸੁਤੰਤਰ ਉਮੀਦਵਾਰ ਦੇ ਤੌਰ ਚੋਣ ਲੜੇਗੀ। ਹਜ਼ਰਤ ਬੀਬੀ ਦਾ ਟੀਚਾ ਆਪਣੇ ਜ਼ਿਲੇ 'ਚ ਲੜਕੀਆਂ ਦੀ ਸਿੱਖਿਆ ਨੂੰ ਬੜਾਵਾ ਦੇਣਾ ਹੈ, ਜੋ ਕਿ ਅੱਤਵਾਦੀ ਗਤੀਵਿਧੀਆਂ ਦੇ ਲਈ ਮਸ਼ਹੂਰ ਤੇ ਬਾਰਡਰ ਦੇ ਬਹੁਤ ਨੇੜੇ ਹੈ। ਬੰਨੂ ਤਾਲਿਬਾਨ ਦੇ ਲਈ ਵੀ ਇਕ ਮਜ਼ਬੂਤ ਥਾਂ ਹੈ। ਇਲਾਕੇ 'ਚ ਲਗਭਗ 10 ਲੱਖ ਵਜ਼ੀਰਿਸਤਾਨੀ ਪ੍ਰਵਾਸੀਆਂ ਨੇ ਵੀ ਸ਼ਰਣ ਲਈ ਹੋਈ ਹੈ। ਇਨ੍ਹਾਂ ਨੂੰ ਆਪਣਾ ਘਰ ਪਾਕਿਸਤਾਨੀ ਆਰਮੀ ਦੇ ਅੱਤਵਾਦੀਆਂ 'ਤੇ ਕੀਤੇ ਗਏ ਹਮਲੇ ਦੇ ਕਾਰਨ ਗੁਆਉਣਾ ਪਿਆ ਸੀ।
ਹਜ਼ਰਤ ਬੀਬੀ ਨੂੰ ਉਮੀਦ ਹੈ ਕਿ ਸਿੱਖਿਆ ਨਾਲ ਹੀ ਵੱਡੇ ਪੱਧਰ 'ਤੇ ਲੜਕੀਆਂ ਤੇ ਸਮਾਜ ਦਾ ਕਲਿਆਣ ਹੋਵੇਗਾ।


Related News