ਆਸ ਦੀ ਕਿਰਨ; ਸਾਲ 'ਚ ਸਿਰਫ ਦੋ ਟੀਕਿਆਂ ਨਾਲ HIV ਤੋਂ ਮਿਲੇਗੀ 100 ਫ਼ੀਸਦੀ ਸੁਰੱਖਿਆ

Monday, Jul 08, 2024 - 11:24 AM (IST)

ਆਸ ਦੀ ਕਿਰਨ; ਸਾਲ 'ਚ ਸਿਰਫ ਦੋ ਟੀਕਿਆਂ ਨਾਲ HIV ਤੋਂ ਮਿਲੇਗੀ 100 ਫ਼ੀਸਦੀ ਸੁਰੱਖਿਆ

ਕੇਪ ਟਾਊਨ: ਦੱਖਣੀ ਅਫ਼ਰੀਕਾ ਅਤੇ ਯੂਗਾਂਡਾ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਕਲੀਨਿਕਲ ਟ੍ਰਾਇਲ ਨੇ ਦਿਖਾਇਆ ਹੈ ਕਿ ਸਾਲ ਵਿੱਚ ਦੋ ਵਾਰ ਇੱਕ ਨਵੀਂ ਰੋਕਥਾਮ ਵਾਲੀ ਦਵਾਈ ਦਾ ਟੀਕਾ ਲਗਾਉਣ ਨਾਲ ਨੌਜਵਾਨ ਔਰਤਾਂ ਨੂੰ ਐੱਚ.ਆਈ.ਵੀ ਦੀ ਲਾਗ ਤੋਂ ਪੂਰੀ ਸੁਰੱਖਿਆ ਮਿਲਦੀ ਹੈ। ਟ੍ਰਾਇਲ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਹਰ ਛੇ ਮਹੀਨਿਆਂ ਵਿੱਚ 'ਲੇਨਾਕਾਪਾਵੀਰ' (Lenacapavir) ਦਾ ਟੀਕਾ, ਦੋ ਹੋਰ ਦਵਾਈਆਂ (ਰੋਜ਼ਾਨਾ ਲਈਆਂ ਜਾਣ ਵਾਲੀਆਂ ਗੋਲੀਆਂ) ਨਾਲੋਂ ਐੱਚ.ਆਈ.ਵੀ ਦੀ ਲਾਗ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰੇਗਾ। ਤਿੰਨੋਂ ਦਵਾਈਆਂ 'ਪ੍ਰੀ-ਐਕਸਪੋਜ਼ਰ ਪ੍ਰੋਫਾਈਲੈਕਸਿਸ' ਦਵਾਈਆਂ ਹਨ।

'5 ਹਜ਼ਾਰ ਲੋਕਾਂ 'ਤੇ ਸਫਲ ਟੈਸਟ'

ਅਧਿਐਨ ਦੇ ਦੱਖਣੀ ਅਫ਼ਰੀਕੀ ਹਿੱਸੇ ਲਈ ਪ੍ਰਮੁੱਖ ਜਾਂਚਕਰਤਾ ਫਿਜ਼ੀਸ਼ੀਅਨ-ਵਿਗਿਆਨੀ ਲਿੰਡਾ-ਗੇਲ ਬੇਕਰ ਦੱਸਦੀ ਹੈ ਕਿ ਇਹ ਸਫਲਤਾ ਇੰਨੀ ਮਹੱਤਵਪੂਰਨ ਕਿਉਂ ਹੈ ਅਤੇ ਅੱਗੇ ਕੀ ਉਮੀਦ ਕਰਨੀ ਹੈ। ਲੈਨਕਾਪਾਵੀਰ ਅਤੇ ਦੋ ਹੋਰ ਦਵਾਈਆਂ ਦੀ ਪ੍ਰਭਾਵਸ਼ੀਲਤਾ ਦਾ ਪਰੀਖਣ 5000 ਲੋਕਾਂ 'ਤੇ ਯੂਗਾਂਡਾ ਦੀਆਂ ਤਿੰਨ ਸਾਈਟਾਂ ਅਤੇ ਦੱਖਣੀ ਅਫਰੀਕਾ ਵਿੱਚ 25 ਸਾਈਟਾਂ 'ਤੇ ਕੀਤਾ ਗਿਆ।  ਇਹ ਹਰ ਛੇ ਮਹੀਨਿਆਂ ਵਿੱਚ ਇੱਕ ਵਾਰ ਲਗਾਇਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-15 ਦਿਨਾਂ ਦੀ ਮਾਸੂਮ ਨੂੰ ਪਿਓ ਨੇ ਦਫਨਾਇਆ ਜ਼ਿੰਦਾ, ਵਜ੍ਹਾ ਕਰ ਦੇਵੇਗੀ ਭਾਵੁਕ

2134 ਔਰਤਾਂ 'ਤੇ 100% ਸਫਲ ਟੈਸਟ

ਪੂਰਬੀ ਅਤੇ ਦੱਖਣੀ ਅਫ਼ਰੀਕਾ ਵਿੱਚ ਨੌਜਵਾਨ ਔਰਤਾਂ ਸਭ ਤੋਂ ਵੱਧ ਐੱਚ.ਆਈ.ਵੀ ਦੀ ਲਾਗ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਟ੍ਰਾਇਲ ਦੌਰਾਨ ਲੈਂਕਾਪਾਵੀਰ ਲੈਣ ਵਾਲੀਆਂ 2,134 ਔਰਤਾਂ ਵਿੱਚੋਂ ਕੋਈ ਵੀ ਐੱਚ.ਆਈ.ਵੀ. ਸੰਕਮ੍ਰਿਤ ਨਹੀਂ ਹੋਈ। ਇਹ ਟੀਕਾ 100 ਫੀਸਦੀ ਸਫਲ ਸਾਬਤ ਹੋਇਆ।

ਏਡਜ਼ ਨੂੰ ਖ਼ਤਮ ਕਰਨ ਦੀ ਮੁਹਿੰਮ 'ਚ ਉਮੀਦ ਦੀ ਕਿਰਨ

ਉਨ੍ਹਾਂ ਕਿਹਾ ਕਿ ਇਹ ਸਫਲਤਾ ਵੱਡੀ ਉਮੀਦ ਦਿੰਦੀ ਹੈ ਕਿ ਸਾਡੇ ਕੋਲ ਐੱਚ.ਆਈ.ਵੀ. ਤੋਂ ਲੋਕਾਂ ਨੂੰ ਬਚਾਉਣ ਲਈ ਇੱਕ ਸਾਬਤ, ਬਹੁਤ ਪ੍ਰਭਾਵਸ਼ਾਲੀ ਰੋਕਥਾਮ ਹੱਲ ਹੈ। ਪਿਛਲੇ ਸਾਲ ਵਿਸ਼ਵ ਪੱਧਰ 'ਤੇ 1.3 ਮਿਲੀਅਨ ਨਵੇਂ ਐੱਚ.ਆਈ.ਵੀ. ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਇਹ 2010 ਵਿੱਚ ਦੇਖੇ ਗਏ 20 ਲੱਖ ਸੰਕਰਮਣ ਮਾਮਲਿਆਂ ਤੋਂ ਘੱਟ ਹੈ। ਰੋਜ਼ਾਨਾ ਗੋਲੀ ਲੈਣ ਜਾਂ ਕੰਡੋਮ ਦੀ ਵਰਤੋਂ ਕਰਨ ਜਾਂ ਸੰਭੋਗ ਦੌਰਾਨ ਗੋਲੀ ਲੈਣ ਦਾ ਫ਼ੈਸਲਾ ਨੌਜਵਾਨਾਂ ਲਈ ਬਹੁਤ ਚੁਣੌਤੀਪੂਰਨ ਹੋ ਸਕਦਾ ਹੈ। ਐੱਚ.ਆਈ.ਵੀ ਵਿਗਿਆਨੀਆਂ ਅਤੇ ਕਾਰਕੁਨਾਂ ਨੂੰ ਉਮੀਦ ਹੈ ਕਿ ਨੌਜਵਾਨਾਂ ਨੂੰ ਪਤਾ ਲੱਗੇਗਾ ਕਿ ਸਾਲ ਵਿੱਚ ਸਿਰਫ਼ ਦੋ ਵਾਰ ਇਸ 'ਰੋਕਥਾਮ ਦਾ ਫ਼ੈਸਲਾ' ਲੈਣ ਨਾਲ ਔਕੜਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇੱਕ ਜਵਾਨ ਔਰਤ ਲਈ ਸਾਲ ਵਿੱਚ ਦੋ ਵਾਰ ਸਿਰਫ਼ ਇੱਕ ਟੀਕਾ ਲਗਵਾਉਣਾ ਇੱਕ ਵਿਕਲਪ ਹੈ ਜੋ ਉਸਨੂੰ HIV ਤੋਂ ਦੂਰ ਰੱਖ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News