ਆਸਟ੍ਰੇਲੀਅਨ ਮੁੰਡੇ ਨੇ ਜਿੱਤਿਆ 'ਵਾਇਲਨ ਮੁਕਾਬਲਾ', ਮੋਹ ਲਿਆ ਜੱਜਾਂ ਦਾ ਦਿਲ

04/24/2018 3:31:52 PM

ਜੇਨੇਵਾ/ਮੈਲਬੌਰਨ— ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਹੋਣਹਾਰ ਬੱਚਿਆਂ 'ਤੇ ਮਾਪੇ ਹੀ ਨਹੀਂ ਦੇਸ਼ ਵੀ ਮਾਣ ਕਰਦਾ ਹੈ। ਆਸਟ੍ਰੇੇਲੀਆ ਦੇ ਸ਼ਹਿਰ ਮੈਲਬੌਰਨ ਦੇ ਰਹਿਣ ਵਾਲੇ ਕ੍ਰਿਸਚੀਅਨ ਲੀ ਨੇ ਸਵਿਟਰਜ਼ਲੈਂਡ 'ਚ ਮੇਨੁਹਿਨ ਕੌਮਾਂਤਰੀ ਵਾਇਲਨ ਮੁਕਾਬਲਾ 2018 ਦਾ ਜੂਨੀਅਰ ਮੁਕਾਬਲਾ ਜਿੱਤਿਆ ਹੈ। ਲੀ ਦੇ ਨਾਲ-ਨਾਲ ਸਿੰਗਾਪੁਰ ਦੀ ਕਲੋਏ ਚੁਆ ਨੇ ਵੀ ਇਹ ਇਨਾਮ ਜਿੱਤਿਆ ਹੈ। ਮੇਨੁਹਿਨ ਕੌਮਾਂਤਰੀ ਵਾਇਲਨ ਮੁਕਾਬਲਾ ਹੈ, ਜੋ ਕਿ ਹਰ ਦੋ ਸਾਲਾਂ ਬਾਅਦ ਦੁਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਇਆ ਜਾਂਦਾ ਹੈ। ਲੀ ਜੂਨੀਅਰ ਫਾਈਨਲ ਮੁਕਾਬਲੇ 'ਚ ਪਹੁੰਚਣ ਵਾਲਾ ਸਭ ਤੋਂ ਛੋਟਾ ਮੁਕਾਬਲੇਬਾਜ਼ ਸੀ, ਜਿਸ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ।

PunjabKesari

ਲੀ ਅਤੇ ਚੁਆ ਦੋਹਾਂ ਜੇਤੂਆਂ ਨੂੰ ਪੁਰਸਕਾਰ ਰਾਸ਼ੀ ਵਜੋਂ 10-10 ਹਜ਼ਾਰ ਸਵਿੱਸ ਫਰੈਂਕ ਦਿੱਤੇ ਗਏ। ਇਸ ਮੁਕਾਬਲੇ 'ਚ ਜੂਨੀਅਰ ਫਾਈਨਲ ਮੁਕਾਬਲੇ 6 ਬੱਚਿਆਂ 'ਚ ਮੁਕਾਬਲਾ ਹੋਇਆ, ਜਿਨ੍ਹਾਂ 'ਚ ਲੀ 10 ਸਾਲ ਦਾ ਸਭ ਤੋਂ ਛੋਟਾ ਮੁਕਾਬਲੇਬਾਜ਼ ਸੀ। ਇਸ ਤੋਂ ਇਲਾਵਾ ਕਲੋਏ ਚੁਆ (11), ਕਲਾਰਾ ਸ਼ਾਨ (12), ਹਿਨਾ ਖੁਓਂਗ ਹੁਆ (13), ਗਾਈਡ ਸੈਟ ਐਨਾ (12) ਅਤੇ ਰੁਬੀਇੰਗ ਲਿਯੂ (13) 'ਚ ਕਾਂਟੇ ਦੀ ਟੱਕਰ ਹੋ ਗਈ। ਲੀ ਅਤੇ ਚੁਆ ਨੇ ਇਹ ਫਾਈਨਲ ਮੁਕਾਬਲਾ ਜਿੱਤਿਆ। 

PunjabKesari
ਲੀ ਜਦੋਂ 5 ਸਾਲ ਦਾ ਸੀ ਤਾਂ ਉਸ ਨੇ ਵਾਇਲਨ ਸਿੱਖਣਾ ਸ਼ੁਰੂ ਕੀਤਾ ਸੀ। ਉਹ ਵਾਇਲਨ ਵਜਾਉਣ ਦੀ ਸਿਖਲਾਈ ਡਾ. ਰੋਬਿਨ ਵਿਲਸਨ ਜੋ ਕਿ ਮੈਲਬੌਰਨ 'ਚ ਆਸਟ੍ਰੇਲੀਅਨ ਨੈਸ਼ਨਲ ਮਿਊਜ਼ਿਕ ਅਕੈਡਮੀ ਦੇ ਹੈੱਡ ਹਨ। ਲੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਮੇਨੁਹਿਨ ਮੁਕਾਬਲੇ ਲਈ ਚੁਣਿਆ ਗਿਆ ਅਤੇ ਇਨਾਮ ਜਿੱਤਿਆ। ਵਾਇਲਨ ਵਜਾਉਣ ਵਾਲੇ ਬਾਕੀ ਬੱਚਿਆਂ ਨੇ ਕਿਹਾ ਕਿ ਉਹ ਇਸ ਮੁਕਾਬਲੇ ਵਿਚ ਹਿੱਸਾ ਲੈ ਕੇ ਬਹੁਤ ਉਤਸ਼ਾਹ ਹਨ, ਕਿਉਂਕਿ ਉਨ੍ਹਾਂ ਨੂੰ ਮਨਪਸੰਦ ਵਾਇਲ ਮਾਸਟਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਇੱਥੇ ਦੱਸ ਦੇਈਏ ਕਿ ਮੇਨੁਹਿਨ ਕੌਮਾਂਤਰੀ ਮੁਕਾਬਲਾ ਹੁਣ ਆਪਣੇ 35ਵੇਂ ਸਾਲਾਂ 'ਚ ਹੈ, ਇਸ ਨੂੰ 1983 'ਚ ਵਾਇਲਨਨਿਸਟ ਯਹੂਦੀ ਮੇਨੁਹਿਨ ਵਲੋਂ ਸਥਾਪਤ ਕੀਤਾ ਗਿਆ ਸੀ।


Related News