ਪਾਕਿਸਤਾਨ ''ਚ ਵੱਖ-ਵੱਖ ਕਾਰਵਾਈਆਂ ''ਚ 10 ਅੱਤਵਾਦੀ ਢੇਰ

Sunday, Mar 10, 2024 - 02:06 PM (IST)

ਪਾਕਿਸਤਾਨ ''ਚ ਵੱਖ-ਵੱਖ ਕਾਰਵਾਈਆਂ ''ਚ 10 ਅੱਤਵਾਦੀ ਢੇਰ

ਇਸਲਾਮਾਬਾਦ (ਯੂ. ਐਨ. ਆਈ.): ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ (ਕੇਪੀ) ਸੂਬੇ ਵਿਚ ਦੋ ਵੱਖ-ਵੱਖ ਆਪਰੇਸ਼ਨਾਂ ਵਿਚ 10 ਅੱਤਵਾਦੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸੁਰੱਖਿਆ ਬਲਾਂ ਨੇ ਕੇਪੀ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ 'ਚ ਖੁਫੀਆ ਸੂਚਨਾ 'ਤੇ ਆਧਾਰਿਤ ਮੁਹਿੰਮ ਚਲਾਈ। 

ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, 19 ਲੋਕਾਂ ਦੀ ਮੌਤ

ਆਈ.ਐਸ.ਪੀ.ਆਰ ਦੇ ਬਿਆਨ ਅਨੁਸਾਰ ਪਹਿਲੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਵਿੱਚ ਸ਼ੁਰੂਆਤ ਵਿੱਚ ਚਾਰ ਅੱਤਵਾਦੀ ਮਾਰੇ ਗਏ ਸਨ, ਜਦੋਂ ਕਿ ਫਾਲੋ-ਅਪ ਖਾਤਮੇ ਦੀ ਕਾਰਵਾਈ ਦੌਰਾਨ ਚਾਰ ਹੋਰ ਅੱਤਵਾਦੀ ਮਾਰੇ ਗਏ। ਆਈ.ਐਸ.ਪੀ.ਆਰ ਨੇ ਕਿਹਾ ਕਿ ਇੱਕ ਵੱਖਰੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪੰਜ ਅੱਤਵਾਦੀਆਂ ਨੂੰ ਕਾਬੂ ਕੀਤਾ। ਆਈ.ਐਸ.ਪੀ.ਆਰ ਨੇ ਕਿਹਾ, "ਜ਼ਬਰਦਸਤ ਗੋਲੀਬਾਰੀ ਦੇ ਬਾਅਦ, ਦੋ ਅੱਤਵਾਦੀ ਮਾਰੇ ਗਏ ਜਦੋਂ ਕਿ ਤਿੰਨ ਹੋਰ ਅੱਤਵਾਦੀ ਜ਼ਖਮੀ ਹੋ ਗਏ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News