ਪਾਕਿਸਤਾਨ ''ਚ ਸੁਰੱਖਿਆ ਬਲਾਂ ਦੀ ਕਾਰਵਾਈ ''ਚ 10 ਅੱਤਵਾਦੀ ਅਤੇ 2 ਫੌਜੀ ਮਾਰੇ ਗਏ

10/23/2021 4:20:38 PM

ਕਵੇਟਾ/ਪਾਕਿਸਤਾਨ (ਭਾਸ਼ਾ) - ਦੱਖਣ-ਪੱਛਮੀ ਪਾਕਿਸਤਾਨ ਵਿਚ ਅੱਤਵਾਦ ਰੋਕੂ ਪੁਲਸ ਕਾਰਵਾਈ ਵਿਚ ਸ਼ਨੀਵਾਰ ਨੂੰ ਕਥਿਤ ਤੌਰ 'ਤੇ 9 ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉੱਤਰ-ਪੱਛਮ ਵਿਚ ਬੀਤੀ ਰਾਤ ਇਕ ਹੋਰ ਮੁਹਿੰਮ ਵਿਚ 2 ਫ਼ੌਜੀ ਅਤੇ 1 ਅੱਤਵਾਦੀ ਮਾਰੇ ਗਏ ਸਨ। ਸੂਬਾਈ ਅੱਤਵਾਦ ਰੋਕੂ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਬਲੋਚਿਸਤਾਨ ਸੂਬੇ ਦੇ ਮਸਤੁੰਗ ਇਲਾਕੇ ਵਿਚ ਇਕ ਮੁਹਿੰਮ ਚਲਾਈ ਗਈ ਸੀ। ਇਸ ਤੋਂ ਪਹਿਲਾਂ ਇਸੇ ਹਫ਼ਤੇ, ਇਸੇ ਖੇਤਰ ਵਿਚ ਹੋਏ ਇਕ ਬੰਬ ਧਮਾਕੇ ਵਿਚ 1 ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ ਅਤੇ 19 ਹੋਰ ਜ਼ਖਮੀ ਹੋਏ ਸਨ।

ਬਿਆਨ ਵਿਚ ਕਿਹਾ ਗਿਆ ਕਿ ਅੱਤਵਾਦੀਆਂ ਨੇ ਪੁਲਸ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ 9 "ਅੱਤਵਾਦੀ" ਮਾਰੇ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਮੁਕਾਬਲੇ ਤੋਂ ਬਾਅਦ 9 ਕਲਾਸ਼ਨਿਕੋਵ ਰਾਈਫਲਾਂ, ਵਿਸਫੋਟਕ ਅਤੇ ਰਾਕੇਟ ਨਾਲ ਚਲਾਏ ਗਏ ਗ੍ਰਨੇਡ ਬਰਾਮਦ ਕੀਤੇ ਗਏ। ਇਸ ਦੌਰਾਨ ਫੌਜ ਦੇ ਇਕ ਬਿਆਨ ਮੁਤਾਬਕ ਉੱਤਰ-ਪੱਛਮ ਵਿਚ ਸੁਰੱਖਿਆ ਬਲਾਂ ਦੇ ਛਾਪੇਮਾਰੀ ਦੌਰਾਨ ਦੋ ਫੌਜੀ ਅਤੇ ਇਕ ਅੱਤਵਾਦੀ ਦੀ ਮੌਤ ਹੋ ਗਈ। ਇਹ ਛਾਪੇਮਾਰੀ ਸ਼ੁੱਕਰਵਾਰ ਨੂੰ ਮੀਰਨ ਸ਼ਾਹ 'ਚ ਹੋਈ ਸੀ ਜੋ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਫੌਜ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।


cherry

Content Editor

Related News