ਗੂਗਲ ’ਤੇ ਦਰਜ ਹੋਇਆ ਮੁਕੱਦਮਾ, ਆਨਲਾਈਨ ਵਿਗਿਆਪਨ ’ਚ ਮਨਮਾਨੀ ਕਰਨ ਦਾ ਲੱਗਾ ਦੋਸ਼

Thursday, Dec 17, 2020 - 11:21 AM (IST)

ਗੂਗਲ ’ਤੇ ਦਰਜ ਹੋਇਆ ਮੁਕੱਦਮਾ, ਆਨਲਾਈਨ ਵਿਗਿਆਪਨ ’ਚ ਮਨਮਾਨੀ ਕਰਨ ਦਾ ਲੱਗਾ ਦੋਸ਼

ਗੈਜੇਟ ਡੈਸਕ– ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਗੂਗਲ ਖ਼ਿਲਾਫ਼ ਇਕ ਪਟੀਸ਼ਟ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਆਨਲਾਈਨ ਵਿਗਿਆਪਨ ਖ਼ੇਤਰ ’ਚ ਮੁਕਾਬਲੇਬਾਜ਼ੀ ਖ਼ਤਮ ਕਰਨ ਲਈ ਕੰਪਨੀ ਗੈਰਕਾਨੂੰਨੀ ਤਰੀਕਾ ਅਪਣਾ ਰਹੀ ਹੈ। ਪੈਕਸਟਨ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਡਿਜੀਟਲ ਵਿਗਿਆਪਨਾਂ ਦੇ ਲੁਭਾਵਨੇ ਬਾਜ਼ਾਰ ’ਚ ਮੁਕਾਬਲੇਬਾਜ਼ੀ ਖ਼ਤਮ ਕਰਨ ਨੂੰ ਲੈ ਕੇ ਅਨੁਚਿਤ ਵਿਵਹਾਰ ਅਪਣਾਏ ਜਾਣ ਖ਼ਿਲਾਫ਼ ਉਨ੍ਹਾਂ ਨੇ ਮਾਮਲਾ ਦਰਜ ਕਰਵਾਇਆ ਹੈ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਗੂਗਲ ਨੂੰ ਵਿਗਿਆਪਨਾਂ ਰਾਹੀਂ ਸਭ ਤੋਂ ਜ਼ਿਆਦਾ ਰੈਵੇਨਿਊ ਮਿਲਦਾ ਹੈ। ਇਸ ਮਾਮਲੇ ’ਤੇ ਗੂਗਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਗੂਗਲ ਖ਼ਿਲਾਫ਼ ਦਾਇਰ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਅਮਰੀਕੀ ਨਿਆਂ ਮੰਤਰਾਲਾ ਨੇ ਵੀ ਅਕਤੂਬਰ ’ਚ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਪਿਛਲੇ ਦਿਨੀਂ ਫੇਸਬੁੱਕ ਖ਼ਿਲਾਫ਼ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ. ਪਟੀਸ਼ਨ ’ਚ ਦੋਸ਼ ਲਗਾਇਆ ਹੈ ਕਿ ਗੂਗਲ ਬਾਜ਼ਾਰ ’ਚ ਆਪਣੀ ਮੌਜੂਦਗੀ ਦਾ ਫਾਇਦਾ ਚੁੱਕਦੇ ਹੋਏ ਵਿਗਿਆਪਨਾਂ ਨੂੰ ਦਿੱਤੇ ਜਾਣ ਵਾਲੇ ਸਥਾਨ ਬਾਰੇ ਮਨਮਾਨੀ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ’ਤੇ ਵੀ ਇਹ ਇਕਤਰਫਾ ਤਰੀਕੇ ਨਾਲ ਕਦਮ ਚੁੱਕ ਰਹੀ ਹੈ। 

ਇਹ ਵੀ ਪੜ੍ਹੋ– ਪੂਰੇ ਦੇਸ਼ ’ਚ ਸ਼ੁਰੂ ਹੋਈ WhatsApp Payments ਸੇਵਾ, ਮੈਸੇਜ ਦੀ ਤਰ੍ਹਾਂ ਭੇਜ ਸਕਦੇ ਹੋ ਪੈਸੇ

ਪੈਕਸਟਨ ਨੇ ਇਕ ਵੀਡੀਓ ’ਚ ਕਿਹਾ ਕਿ ਕੁਝ ਹੋਰ ਰਾਜਾਂ ਦੁਆਰਾ ਗੂਗਲ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਜਾਵੇਗੀ, ਹਾਲਾਂਕਿ ਉਨ੍ਹਾਂ ਨੇ ਮਾਮਲੇ ’ਚ ਸ਼ਾਮਲ ਹੋਰ ਰਾਜਾਂ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ। ਪੈਕਸਟਨ ਮੁਕਾਬਲੇਬਾਜ਼ੀ ਖ਼ਤਮ ਕਰਨ ਲਈ ਅਨੁਚਿਤ ਵਿਵਹਾਰ ਅਪਣਾਉਣ ਨੂੰ ਲੈ ਕੇ ਤਕਨੀਕੀ ਕੰਪਨੀਆਂ ਦੀ ਨਿੰਦਾ ਕਰਦੇ ਰਹੇ ਹਨ ਅਤੇ ਟੈਕਸਾਸ ਵੀ ਹਾਲ ਹੀ ’ਚ ਕੁਝ ਰਾਜਾਂ ’ਚ ਸ਼ਾਮਲ ਹੋ ਗਿਆ ਜਿਸ ਨੇ ਫੇਸਬੁੱਕ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ।

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਪੈਕਸਟਨ ਨੇ ਕਿਹਾ ਕਿ ਕੰਪਨੀ ਬਾਜ਼ਾਰ ’ਚ ਆਪਣੇ ਦਬਦਬੇ ਦਾ ਫਾਇਦਾ ਚੁੱਕ ਕੇ ਮੁਕਾਬਲੇਬਾਜ਼ੀ ਖ਼ਤਮ ਕਰਨ ਅਤੇ ਯੂਜ਼ਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੂਗਲ ਨੇ ਵੀ ਮੁਕਾਬਲੇਬਾਜ਼ੀ ਖ਼ਤਮ ਕਰ ਦਿੱਤੀ ਹੈ ਅਤੇ ਆਨਲਾਈਨ ਵਿਗਿਆਪਨ ਦੇ ਬਾਜ਼ਾਰ ’ਤੇ ਕਬਜ਼ਾ ਕਰ ਲਿਆ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ


author

Rakesh

Content Editor

Related News