ਅਫਗਾਨਿਸਤਾਨ ''ਚ ਮੁਕਾਬਲੇ ਦੌਰਾਨ 10 ਫੌਜੀਆਂ ਤੇ 8 ਅੱਤਵਾਦੀਆਂ ਦੀ ਮੌਤ

Saturday, Mar 28, 2020 - 03:39 PM (IST)

ਅਫਗਾਨਿਸਤਾਨ ''ਚ ਮੁਕਾਬਲੇ ਦੌਰਾਨ 10 ਫੌਜੀਆਂ ਤੇ 8 ਅੱਤਵਾਦੀਆਂ ਦੀ ਮੌਤ

ਕਾਬੁਲ- ਅਫਗਾਨਿਸਤਾਨ ਦੇ ਬਦਕਸ਼ਾਂ ਸੂਬੇ ਵਿਚ ਸ਼ਨੀਵਾਰ ਨੂੰ ਮੁਕਾਬਲੇ ਦੌਰਾਨ 10 ਅਫਗਾਨੀ ਫੌਜੀਆਂ ਤੇ 8 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ। ਸੂਬਾਈ ਕੌਂਸਲ ਦੇ ਅਬਦੁੱਲਾ ਨਾਜ਼ੀ ਨਾਜ਼ਰੀ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਜੁਰਮ ਦੇ ਦਾਰਾ-ਏ-ਖੋਸਤਕ ਇਲਾਕੇ ਵਿਚ ਵੱਖ-ਵੱਖ ਸਥਾਨਾਂ 'ਤੇ ਅਫਗਾਨ ਰਾਸ਼ਟਰੀ ਰੱਖਿਆ ਤੇ ਸੁਰੱਖਿਆ ਬਲਾਂ ਦੀਆਂ ਚੌਕੀਆਂ 'ਤੇ ਹਮਲਾ ਕੀਤਾ।

ਸੁਰੱਖਿਆ ਬਲਾਂ ਨੇ ਇਸ ਭਿਆਨਕ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਖਦੇੜ ਦਿੱਤਾ। ਨਾਜ਼ਰੀ ਨੇ ਦੱਸਿਆ ਕਿ ਮੁਕਾਬਲੇ ਵਿਚ ਘੱਟ ਤੋਂ ਘੱਟ 5 ਹੋਰ ਫੌਜੀ ਜ਼ਖਮੀ ਹੋਏ ਹਨ ਤੇ ਸੁਰੱਖਿਆ ਬਲ ਦੇ ਕਈ ਮੈਂਬਰ ਅਜੇ ਲਾਪਤਾ ਹਨ। ਉਹਨਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਜ਼ਾਹਿਰ ਕੀਤਾ। ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੁਕਾਬਲੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੋਵਾਂ ਨੂੰ ਨੁਕਸਾਨ ਹੋਇਆ ਹੈ ਤੇ ਅੱਗੇ ਦੀ ਜਾਣਕਾਰੀ ਬਾਅਦ ਵਿਚ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਫੈਜ਼ਾਬਾਦ ਦੇ ਪਰਬਤੀ ਜ਼ਿਲੇ ਜੁਰਮ ਵਿਚ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ।


author

Baljit Singh

Content Editor

Related News