ਦੱਖਣੀ ਸੂਡਾਨ ''ਚ ਪਲਟੀ ਕਿਸ਼ਤੀ, ਪੰਜ ਬੱਚਿਆਂ ਸਮੇਤ 10 ਦੀ ਮੌਤ
Thursday, Nov 25, 2021 - 05:25 PM (IST)
ਜੁਬਾ (ਭਾਸ਼ਾ): ਦੱਖਣੀ ਸੂਡਾਨ ਵਿੱਚ ਇਸ ਹਫ਼ਤੇ ਇਕ ਕਿਸ਼ਤੀ ਦੇ ਅੱਪਰ ਨੀਲ ਸੂਬੇ ਵਿੱਚ ਵ੍ਹਾਈਟ ਨੀਲ ਨਦੀ ਵਿੱਚ ਪਲਟਣ ਕਾਰਨ ਉਸ ਵਿਚ ਸਵਾਰ ਪੰਜ ਬੱਚਿਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ -ਰੂਸ : ਕੋਲੇ ਦੀ ਖਾਨ 'ਚ ਲੱਗੀ ਅੱਗ,11 ਮਜ਼ਦੂਰਾਂ ਦੀ ਮੌਤ ਤੇ 40 ਤੋਂ ਵੱਧ ਜ਼ਖਮੀ
ਸੂਬੇ ਦੇ ਸੂਚਨਾ ਮੰਤਰੀ ਲਿਊਕ ਸਾਦਲਾ ਨੇ ਦੱਸਿਆ ਕਿ ਕਿਸ਼ਤੀ ਸੋਮਵਾਰ ਨੂੰ ਉਸ ਸਮੇਂ ਪਲਟ ਗਈ ਜਦੋਂ ਇਹ ਮਲਕਾਲ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਵਿੱਚ 28 ਲੋਕ ਸਵਾਰ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸ਼ਤੀ 'ਤੇ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਸਾਦਲਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਪੰਜ ਬੱਚੇ ਭੈਣ-ਭਰਾ ਸਨ। ਮੱਧ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਜਲ ਮਾਰਗਾਂ 'ਤੇ ਕਿਸ਼ਤੀਆਂ ਵਿਚ ਸਮਰੱਥਾ ਤੋਂ ਵੱਧ ਲੋਕ ਸਵਾਰ ਹੁੰਦੇ ਹਨ ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਅਸਧਾਰਨ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਪੇਨ 'ਚ ਸੋਕਾ ਪੈਣ ਕਾਰਨ 30 ਸਾਲ ਬਾਅਦ ਦਿਖਾਈ ਦਿੱਤਾ 'ਪਿੰਡ' (ਤਸਵੀਰਾਂ)
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।