ਬੰਗਲਾਦੇਸ਼ ''ਚ ਬੰਬ ਧਮਾਕਿਆਂ ਕਾਰਨ 10 ਦੀ ਮੌਤ, ਕਈ ਜ਼ਖਮੀ (ਤਸਵੀਰਾਂ)

03/26/2017 11:26:19 AM

ਢਾਕਾ— ਬੰਗਲਾਦੇਸ਼ ''ਚ ਅੱਤਵਾਦੀਆਂ ਦੇ ਟਿਕਾਣਿਆਂ ਦੇ ਨੇੜੇ ਹੋਏ ਦੋ ਬੰਬ ਧਮਾਕਿਆਂ ''ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਜਿਸ ''ਚ ਦੋ ਪੁਲਸ ਅਧਿਕਾਰੀ ਵੀ ਸ਼ਾਮਲ ਹਨ। ਸਿਲਹੇਟ ਪੁਲਸ ਬੁਲਾਰੇ ਜੇਦਾਨ ਅਲ ਮੂਸਾ ਨੇ ਕਿਹਾ,''ਦੋ ਧਮਾਕਿਆਂ ਦੀ ਘਟਨਾ ''ਚ ਦੋ ਪੁਲਸ ਅਧਿਕਾਰੀਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪਹਿਲਾ ਧਮਾਕਾ ਅੱਤਵਾਦੀਆਂ ਦੇ ਟਿਕਾਣੇ ਅਤੇ ਦੂਜਾ ਇਕ ਇਮਾਰਤ ਦੇ ਸਾਹਮਣੇ ਹੋਇਆ ਹੈ। 
ਉਨ੍ਹਾਂ ਦੱਸਿਆ ਕਿ ਇਸ ਘਟਨਾ ''ਚ 40 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਜਿਸ ''ਚ ਵਧੇਰੇ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ''ਚ ਕਈ ਫੌਜੀ ਅਤੇ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦ ਸੁਰੱਖਿਆ ਫੌਜ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ ''ਤੇ ਕਾਰਵਾਈ ਕਰ ਰਹੀ ਸੀ। ਸੂਤਰਾਂ ਮੁਤਾਬਕ ਸਿਲਹੇਟ ''ਚ ਐਤਵਾਰ ਨੂੰ ਸੁਰੱਖਿਆ ਫੌਜ ''ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਇਸਲਮਾਕ ਸਟੇਟ ਨੇ ਲਈ ਹੈ। ਉਸ ਦੇ ਬਾਅਦ ਫੌਜ ਦੇ ਕਮਾਂਡੋ ਨੇ ਇਸਲਾਮਕ ਸਟੇਟ ਨੇ ਇਸ ਟਿਕਾਣਿਆਂ ''ਤੇ ਹਮਲਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ''ਚ ਕੈਫੇ ''ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਇਸਲਾਮਕ ਸਟੇਟ ਨੇ ਲਈ ਸੀ, ਜਿਸ ''ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ ''ਚੋਂ ਵਧੇਰੇ ਵਿਦੇਸ਼ੀ ਨਾਗਰਿਕ ਸਨ।

Related News