ਯੂਕ੍ਰੇਨ ’ਚ ਰੂਸੀ ਹਮਲੇ, 10 ਨਾਗਰਿਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ

03/25/2023 2:00:25 AM

ਕੀਵ (ਪੋਸਟ ਬਿਊਰੋ) : ਯੂਕ੍ਰੇਨ ਦੇ ਵੱਖ-ਵੱਖ ਇਲਾਕਿਆਂ 'ਚ ਸ਼ੁੱਕਰਵਾਰ ਨੂੰ ਰੂਸੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 10 ਨਾਗਰਿਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਇਕ ਰੂਸੀ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਰੂਸੀ ਫੌਜ ਆਉਣ ਵਾਲੇ ਹਫ਼ਤਿਆਂ 'ਚ ਯੂਕ੍ਰੇਨ ਦੇ ਖ਼ਿਲਾਫ਼ ਸੰਭਾਵਿਤ ਜਵਾਬੀ ਹਮਲੇ ਲਈ ਤਿਆਰ ਹੈ।

ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਰਸੇਟੀ ਨੂੰ ਭਾਰਤ 'ਚ ਅਮਰੀਕੀ ਰਾਜਦੂਤ ਵਜੋਂ ਚੁਕਾਈ ਸਹੁੰ

ਯੂਕ੍ਰੇਨ ਦੇ ਪੂਰਬੀ ਡੋਨੇਟਸਕ ਸੂਬੇ ਦੇ ਕੋਸਤਿਆਨਤੀਨਿਵਕਾ ਵਿੱਚ ਇਕ ਸਹਾਇਤਾ ਕੇਂਦਰ 'ਤੇ ਰੂਸੀ ਮਿਜ਼ਾਈਲ ਦੇ ਹਮਲੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨੀ ਅਧਿਕਾਰੀਆਂ ਨੇ ਪਿਛਲੇ ਸਾਲ ਕਈ ਕੇਂਦਰ ਸਥਾਪਿਤ ਕੀਤੇ ਸਨ, ਜਿੱਥੇ ਲੋਕ ਪਨਾਹ ਲੈ ਸਕਦੇ ਹਨ, ਆਪਣੇ ਮੋਬਾਇਲ ਫੋਨ ਚਾਰਜ ਕਰ ਸਕਦੇ ਹਨ ਅਤੇ ਭੋਜਨ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੈਬਨਿਟ ਦਾ ਵੱਡਾ ਫ਼ੈਸਲਾ, ਕੇਂਦਰੀ ਕਰਮਚਾਰੀਆਂ ਦੇ DA 'ਚ ਕੀਤਾ 4% ਵਾਧਾ

ਡੋਨੇਟਸਕ ਦੇ ਗਵਰਨਰ ਪਾਵਲੋ ਕਿਰੀਲੇਂਕੋ ਦੇ ਅਨੁਸਾਰ, ਸਥਾਨਕ ਸਰਕਾਰੀ ਵਕੀਲ ਨੇ ਕਿਹਾ ਕਿ ਰੂਸ ਨੇ 300 ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਨਾਲ ਕੋਸਤਿਆਨਤੀਨਿਵਕਾ 'ਤੇ ਹਮਲਾ ਕੀਤਾ। ਉੱਥੇ ਮਰਨ ਵਾਲੇ ਨਾਗਰਿਕ ਸ਼ਰਨਾਰਥੀ ਸਨ। ਸੁਮੀ ਸੂਬੇ ਦੇ ਬਿਲੋਪਿਲਈ ਕਸਬੇ ਵਿੱਚ ਰਾਤ ਭਰ ਰਾਕੇਟ ਹਮਲਿਆਂ ਅਤੇ ਗੋਲਾਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਰੂਸੀ ਗੋਲਾਬਾਰੀ 'ਚ ਦੱਖਣੀ ਖੇਰਸਨ ਖੇਤਰ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬੇਲੋਜ਼ਰਕਾ ਕਸਬੇ 'ਚ ਇਕ ਹੋਰ ਦੀ ਮੌਤ ਹੋ ਗਈ ਤੇ 4 ਹੋਰ ਜ਼ਖ਼ਮੀ ਹੋ ਗਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News