ਸੋਮਾਲੀਆ ''ਚ ਅਲ-ਸ਼ਬਾਬ ਦੇ 10 ਅੱਤਵਾਦੀ ਮਾਰੇ ਗਏ

03/09/2022 5:17:36 PM

ਮੋਗਾਦਿਸ਼ੂ (ਵਾਰਤਾ)- ਸੋਮਾਲੀ ਨੈਸ਼ਨਲ ਆਰਮੀ (ਐੱਸ.ਐੱਨ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਬਲਾਂ ਨੇ ਦੇਸ਼ ਦੇ ਦੱਖਣੀ ਹਿੱਸੇ ਵਿਚ ਜਾਮਾਮ ਸ਼ਹਿਰ ਦੇ ਨੇੜੇ ਇਕ ਅਪਰੇਸ਼ਨ ਦੌਰਾਨ 10 ਅਲ-ਸ਼ਬਾਬ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਛੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ।

ਐਸ.ਐਨ.ਏ. ਇਨਫੈਂਟਰੀ ਦੇ ਡਿਪਟੀ ਕਮਾਂਡਰ ਇਸਮਾਈਲ ਸ਼ੇਖ ਇਸਹਾਕ ਨੇ ਕਿਹਾ ਕਿ ਐੱਸ.ਐੱਨ.ਏ. ਨੇ ਜੁਬਾਲੈਂਡ ਬਲਾਂ ਦੇ ਸਹਿਯੋਗ ਨਾਲ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਆਪ੍ਰੇਸ਼ਨ ਸ਼ੁਰੂ ਕੀਤਾ। ਇਸਹਾਕ ਨੇ ਕਿਹਾ, 'ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, SNA ਬਲਾਂ ਨੂੰ 10 ਅੱਤਵਾਦੀਆਂ ਨੂੰ ਮਾਰਨ ਵਿਚ ਮਦਦ ਮਿਲੀ।' ਸੁਰੱਖਿਆ ਮੁਹਿੰਮ ਲਗਭਗ 2 ਹਫ਼ਤਿਆਂ ਤੋਂ ਚੱਲ ਰਹੀ ਹੈ ਅਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਲ-ਸ਼ਬਾਬ ਦੇ ਅੱਤਵਾਦੀਆਂ ਨੂੰ ਖੇਤਰ ਵਿਚ ਉਨ੍ਹਾਂ ਦੇ ਗੜ੍ਹ ਤੋਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ।


cherry

Content Editor

Related News