ਅਮਰੀਕਾ ''ਚ ਖੇਤ ''ਚ ਅੱਗ ਲੱਗਣ ਪਟਾਕਿਆਂ ਨਾਲ ਭਰੇ ਕੰਟੇਨਰ ''ਚ ਧਮਾਕਾ, 1 ਦੀ ਮੌਤ, 3 ਝੁਲਸੇ

Saturday, Jun 11, 2022 - 04:52 PM (IST)

ਅਮਰੀਕਾ ''ਚ ਖੇਤ ''ਚ ਅੱਗ ਲੱਗਣ ਪਟਾਕਿਆਂ ਨਾਲ ਭਰੇ ਕੰਟੇਨਰ ''ਚ ਧਮਾਕਾ, 1 ਦੀ ਮੌਤ, 3 ਝੁਲਸੇ

ਲਾ ਗ੍ਰੇਂਜ/ਅਮਰੀਕਾ (ਏਜੰਸੀ) : ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਸ਼ੁੱਕਰਵਾਰ ਨੂੰ ਇੱਕ ਖੇਤ ਵਿੱਚ ਝਾੜੀਆਂ ਵਿੱਚ ਅੱਗ ਲੱਗਣ ਤੋਂ ਬਾਅਦ ਪਟਾਕਿਆਂ ਦੇ ਇੱਕ ਕੰਟੇਨਰ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਤਿੰਨ ਫਾਇਰਫਾਈਟਰ ਝੁਲਸ ਗਏ।

ਲੇਨੋਇਰ ਕਾਉਂਟੀ ਐਮਰਜੈਂਸੀ ਸਰਵਿਸਿਜ਼ ਡਾਇਰੈਕਟਰ ਮੈਰੀ ਸਟ੍ਰਾਉਡ ਨੇ ਗ੍ਰੀਨਵਿਲੇ ਦੇ ਡਬਲਯੂ.ਆਈ.ਟੀ.ਐੱਨ. ਪ੍ਰਸਾਰਕ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਹੋਏ ਧਮਾਕੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 3 ਫਾਇਰਫਾਈਟਰ ਝੁਲਸ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ।

ਸਟ੍ਰਾਉਡ ਨੇ ਦੱਸਿਆ ਕਿ ਲਾ ਗ੍ਰੇਂਜ 'ਚ ਝਾੜੀਆਂ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਖੇਤ 'ਚ ਲੱਗੀ ਅੱਗ ਇਕ ਇਮਾਰਤ ਵੱਲ ਵਧ ਰਹੀ ਸੀ ਅਤੇ ਰਸਤੇ 'ਚ ਇਕ ਕੰਟੇਨਰ 'ਚ ਰੱਖੇ ਪਟਾਕਿਆਂ ਤੱਕ ਪਹੁੰਚ ਗਈ, ਜਿਸ ਕਾਰਨ ਉਥੇ ਧਮਾਕਾ ਹੋ ਗਿਆ।


author

cherry

Content Editor

Related News