‘ਭਾਰਤ-ਪਾਕਿ ਸਬੰਧਾਂ ਨੂੰ ਸੁਧਾਰਨ ਲਈ ਸਾਨੂੰ ਦੁਬਾਰਾ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ’
Tuesday, Dec 24, 2024 - 10:16 PM (IST)
ਲਾਹੌਰ, (ਭਾਸ਼ਾ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਅਹਿਮਦ ਖਾਨ ਨੂੰ ਅਟਲ ਬਿਹਾਰੀ ਵਾਜਪਾਈ ਦੀ 1999 ਦੀ ‘ਬੱਸ ਯਾਤਰਾ’ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਮੌਕਾ ਖੁੰਝ ਗਿਆ, ਪਰ ਸਾਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਬੱਸ ਯਾਤਰਾ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਭਾਰਤ-ਪਾਕਿਸਤਾਨ ਸਬੰਧਾਂ ਨੂੰ ਸ਼ਾਂਤੀ ਦੇ ਰਾਹ ’ਤੇ ਲਿਆਉਣ ਦਾ ਇਕ ਦਲੇਰਾਨਾ ਯਤਨ ਸੀ। ਵਾਜਪਾਈ 19 ਫਰਵਰੀ, 1999 ਨੂੰ ਬੱਸ ਰਾਹੀਂ ਲਾਹੌਰ ਆਏ ਸਨ। ਇੱਥੇ ਇਤਿਹਾਸਕ ਸ਼ਿਖਰ ਸੰਮੇਲਨ ਤੋਂ ਬਾਅਦ ਉਨ੍ਹਾਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਲਾਹੌਰ ਐਲਾਨਨਾਮੇ ’ਤੇ ਦਸਤਖਤ ਕੀਤੇ। ਇਸ ਸਮਝੌਤੇ ਨੇ ਸਫਲਤਾ ਦਾ ਇਕ ਸੰਕੇਤ ਦਿੱਤਾ, ਪਰ ਕੁਝ ਮਹੀਨਿਆਂ ਬਾਅਦ ਪਾਕਿਸਤਾਨੀ ਘੁਸਪੈਠ ਕਾਰਨ ਕਾਰਗਿਲ ਜੰਗ ਸ਼ੁਰੂ ਹੋ ਗਈ। ਬੁੱਧਵਾਰ ਨੂੰ ਵਾਜਪਾਈ ਦੀ 100ਵੀਂ ਜਯੰਤੀ ਹੈ।
ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਭਾਰਤ ਦੀ ਅਗਵਾਈ ਕਰ ਰਹੇ ਹਨ ਅਤੇ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ, ਸ਼ਾਂਤੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ।