ਪਾਕਿਸਤਾਨ ਨੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਨਜਿੱਠਣ ਲਈ ਕੀਤੀ ਮਹੱਤਵਪੂਰਨ ਤਰੱਕੀ: ਅਮਰੀਕੀ ਰਿਪੋਰਟ
Monday, Dec 16, 2024 - 05:21 PM (IST)
ਇਸਲਾਮਾਬਾਦ (ਏਜੰਸੀ)- ਅਮਰੀਕੀ ਵਿਦੇਸ਼ ਮੰਤਰਾਲਾ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਅੱਤਵਾਦੀ ਗਤੀਵਿਧੀਆਂ ਦੇ ਵਿੱਤ-ਪੋਸ਼ਣ ਅਤੇ ਖੇਤਰੀ ਕੱਟੜਪੰਥੀ ਨੈੱਟਵਰਕ ਨਾਲ ਨਜਿੱਠਣ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ। ਮੰਤਰਾਲਾ ਨੇ 2023 ਵਿੱਚ ਅੱਤਵਾਦੀ ਹਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਸਮੇਤ ਪਾਕਿਸਤਾਨ ਦੇ ਸਾਹਮਣੇ ਵੱਡੀਆਂ ਸੁਰੱਖਿਆ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ। ਡਾਨ ਅਖਬਾਰ ਨੇ ਕਿਹਾ ਕਿ ਇਸ ਹਫਤੇ ਜਾਰੀ ਕੀਤੀ ਗਈ ਰਿਪੋਰਟ ਵਿੱਚ 2023 ਵਿਚ ਮਨੀ ਲਾਂਡਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ ਸਬੰਧੀ ਆਪਣੇ ਤਾਜ਼ਾ ਰਾਸ਼ਟਰੀ ਜੋਖਮ ਮੁਲਾਂਕਣ (NRA) ਨੂੰ ਪੂਰਾ ਕਰਨ ਲਈ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ 12 ਸਾਲਾ ਕੁੜੀ 'ਤੇ ਲੱਗਾ ਭਾਰਤੀ ਵਿਅਕਤੀ ਦੇ ਕਤਲ ਦਾ ਦੋਸ਼
NRA ਤਹਿਤ 87 ਅੱਤਵਾਦੀ ਸੰਗਠਨਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਮੁੱਖ ਸਰੋਤਾਂ ਵਜੋਂ ਦਾਨ ਅਤੇ ਜਬਰਨ ਵਸੂਲੀ ਦੀ ਪਛਾਣ ਕੀਤੀ ਗਈ ਹੈ। ਮੁਲਾਂਕਣ ਅਨੁਸਾਰ, ਪਾਕਿਸਤਾਨ ਵਿੱਚ 41 ਸਮੂਹ ਸਰਗਰਮ ਹਨ, ਜੋ ਕੈਸ਼ ਕੋਰੀਅਰ ਅਤੇ ਗੈਰ ਕਾਨੂੰਨੀ ਪੈਸੇ ਟ੍ਰਾਂਸਫਰ ਸੇਵਾਵਾਂ ਦਾ ਲਾਭ ਲੈਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਰਾਹੀਂ ਗੈਰ-ਕਾਨੂੰਨੀ ਵਿੱਤੀ ਪ੍ਰਵਾਹ ਹੋ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਸੰਬੰਧਤ ਪ੍ਰਸਤਾਵਾਂ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ, ਪਾਕਿਸਤਾਨ ਦੂਜੇ ਦੇਸ਼ਾਂ 'ਚ ਜੰਗਾਂ 'ਚ ਹਿੱਸਾ ਲੈਣ ਵਾਲੇ ਆਪਣੇ ਨਾਗਰਿਕਾਂ ਦੇ ਵਾਪਸ ਆਉਣ 'ਤੇ ਉਨ੍ਹਾਂ 'ਤੇ ਮੁਕੱਦਮਾ ਚਲਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "2023 ਵਿੱਚ ਉੱਤਰ-ਪੂਰਬੀ ਸੀਰੀਆ ਵਿੱਚ ਲਗਭਗ 100 ਪਾਕਿਸਤਾਨੀ ਨਾਗਰਿਕ ਸਨ।"
ਇਹ ਵੀ ਪੜ੍ਹੋ: ਦਿਲ ਹੋਣਾ ਚਾਹੀਦੈ ਜਵਾਨ ਉਮਰਾਂ 'ਚ ਕੀ ਰੱਖਿਆ, 82 ਸਾਲਾ ਬੇਬੇ ਨੇ ਸਟੇਜ 'ਤੇ ਲਾਏ ਠੁਮਕੇ (ਵੀਡੀਓ)
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਦਸੰਬਰ ਵਿੱਚ ਇੱਕ ਅਮਰੀਕੀ-ਪਾਕਿਸਤਾਨੀ ਨਾਗਰਿਕ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਸੀ, ਤਾਂ ਜੋ ਉਸ 'ਤੇ ਅੱਤਵਾਦ ਨਾਲ ਸਬੰਧਤ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾ ਸਕੇ। ਰਿਪੋਰਟ ਵਿੱਚ ਅਕਤੂਬਰ 2022 ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ 'ਗ੍ਰੇ' ਸੂਚੀ ਵਿੱਚੋਂ ਪਾਕਿਸਤਾਨ ਨੂੰ ਹਟਾਏ ਜਾਣ ਨੂੰ ਵਾਸ਼ਿੰਗਟਨ ਵਿੱਚ "ਮਹੱਤਵਪੂਰਣ ਪ੍ਰਾਪਤੀ" ਵਜੋਂ ਉਜਾਗਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਅੱਤਵਾਦੀ ਫੰਡਿੰਗ ਨੂੰ ਰੋਕਣ ਵਿਚ ਤਰੱਕੀ ਕੀਤੀ ਹੈ, ਪਰ ਉਸ ਦੀ ਘਰੇਲੂ ਸੁਰੱਖਿਆ ਸਬੰਧੀ ਸਥਿਤੀ ਅਜੇ ਵੀ ਖਤਰਨਾਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8