11 ਨਵੰਬਰ ਨੂੰ ਕੈਲੀਫੋਰਨੀਆ ਐਲਕ ਗਰੋਵ ਸਿਟੀ ਚ ਹੋਵੇਗੀ 'ਵੈਟਰਨਜ਼ ਡੇਅ ਪਰੇਡ'

11/02/2023 4:16:14 PM


ਸੈਕਰਾਮੈਂਟੋ (ਰਾਜ ਗੋਗਨਾ ) : ਕੈਲੀਫੋਰਨੀਆ ਰਾਜ ਦੇ ਐਲਕ ਗਰੋਵ ਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਟਰਨਜ਼ ਡੇਅ ਪਰੇਡ 11 ਨਵੰਬਰ ਨੂੰ ਕਰਾਈ ਜਾਵੇਗੀ ਜਿਸ ਵਿੱਚ ਅਮਰੀਕੀ ਫੌਜ ਨੂੰ ਸਮਰਪਿਤ ਸਿੱਖ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਆਪਣੀ ਸ਼ਿਰਕਤ ਕਰਦੇ ਹਨ। ਇਸ ਪਰੇਡ ਵਿਚ ਜਿੱਥੇ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਸਾਬਕਾ ਫੌਜੀ ਹਿੱਸਾ ਲੈਂਦੇ ਹਨ, ਉਥੇ ਬਹੁਤ ਸਾਰੇ ਫਲੋਟ ਵੀ ਇਸ ਪਰੇਡ ਦੀ ਰੌਣਕ ਨੂੰ ਵਧਾਉਂਦੇ ਹਨ।

ਇਹ ਵੀ ਪੜ੍ਹੋ: ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ

ਇਸ ਬਾਰੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਅਤੇ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਵੀ ਇਸ ਪਰੇਡ ਵਿਚ ਸਿੱਖ ਭਾਈਚਾਰੇ ਵੱਲੋਂ 3 ਫਲੋਟ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਉੱਤੇ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਸਿੱਖ ਫੌਜੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਪਹਿਚਾਣ ਵਿੱਚ ਵਾਧਾ ਹੁੰਦਾ ਹੈ। ਸਿਟੀ ਦੇ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਇਹ ਪਰੇਡ 8820, ਐਲਕ ਗਰੋਵ, ਬੁੱਲੇਵਾਰਡ ਤੋਂ ਸ਼ੁਰੂ ਹੋ ਕੇ ਐਲਕ ਗਰੋਵ ਰਿਜਨਲ ਪਾਰਕ ਤੱਕ ਜਾਂਦੀ ਹੈ ਅਤੇ ਪਰੇਡ ਸ਼ੁਰੂ ਹੋਣ ਦਾ ਸਮਾਂ ਸਵੇਰੇ 9.00 ਵਜੇ ਦਾ ਹੈ। ਉਹਨਾਂ ਸਮੂਹ ਭਾਈਚਾਰੇ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚਣ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News