‘ਇਕ ਪੈਨਸ਼ਨ, ਇਕ ਰੈਂਕ’ ਬਣਿਆ ਫਰਾਂਸ ਸਰਕਾਰ ਲਈ ਸਭ ਤੋਂ ਵੱਡੀ ਸਿਰਦਰਦੀ

02/16/2020 11:39:12 PM

ਪੈਰਿਸ (ਭੱਟੀ)-‘ਇਕ ਪੈਨਸ਼ਨ, ਇਕ ਰੈਂਕ’ ਵਾਲਾ ਕਾਨੂੰਨ ਫਰਾਂਸ ਸਰਕਾਰ ਲਈ ਸਭ ਤੋਂ ਵੱਡਾ ਸਿਰਦਰਦੀ ਦਾ ਕਾਰਣ ਬਣ ਗਿਆ ਹੈ। ਇਸ ਕਾਨੂੰਨ ਖਿਲਾਫ ਛੋਟੀਆਂ-ਮੋਟੀਆਂ ਸੰਸਥਾਵਾਂ, ਏਜੰਸੀਆਂ, ਛੋਟਾ ਕਾਰੋਬਾਰੀ ਤਬਕਾ ਅਤੇ ਪ੍ਰਾਈਵੇਟ ਅਦਾਰਿਆਂ ਵਾਲੇ ਲੋਕ ਤਾਂ ਮੂੰਹ ਨਹੀਂ ਖੋਲ੍ਹ ਰਹੇ ਪਰ ਰੇਲ ਮੰਤਰਾਲਾ, ਆਬਕਾਰੀ ਵਿਭਾਗ, ਹਵਾਈ ਸੇਵਾਵਾਂ ਨਿਭਾਅ ਰਹੇ ਲੋਕ, ਪੁਲਸ ਮਹਿਕਮਾ ਅਤੇ ਵਕੀਲ ਆਦਿ ਇਸ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ। ਇਨ੍ਹਾਂ ਮਹਿਕਮਿਆਂ ’ਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਡਿਊਟੀ ਅਤੇ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਸਾਡੀ ਪੈਨਸ਼ਨ ਇਨ੍ਹਾਂ ਤੋਂ ਜ਼ਿਆਦਾ ਮਤਲਬ ਪੁਰਾਣੇ ਕਾਨੂੰਨ ਅਨੁਸਾਰ ਹੀ ਚਾਹੀਦੀ ਹੈ।

ਇਨ੍ਹਾਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਫਰਾਂਸ ਦੀਆਂ ਸਭ ਤੋਂ ਵੱਡੀਆਂ ਪੰਜ ਸੰਸਥਾਵਾਂ ਨੇ 17 ਫਰਵਰੀ ਨੂੰ ਦਿਨ ਭਰ ਲਈ ਪੂਰਨ ਤੌਰ ’ਤੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਫਰਾਂਸ ਭਰ ਤੋਂ ਦਰਮਿਆਨੇ ਵਰਗ ਦੇ ਫਰੈਂਚ ਲੋਕਾਂ, ਜੋ ਪੀਲੇ ਰੰਗ ਦੀਆਂ ਜੈਕਟਾਂ ਪਾ ਕੇ, ਮਾਕਰੋਨ ਸਰਕਾਰ ਦੇ ਖਿਲਾਫ ਪਿਛਲ ਦੋ ਸਾਲਾਂ ਤੋਂ ਸੜਕਾਂ ’ਤੇ ਉੱਤਰੇ ਹੋਏ ਸਨ, ਨੇ ਵੀ ਇਨ੍ਹਾਂ ਸੰਸਥਾਵਾਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ।


Sunny Mehra

Content Editor

Related News