ਇਲਾਕੇ ''ਚ ਹੋਈਆਂ ਚੋਰੀ ਤੇ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਸੰਬੰਧੀ ਪੁਲਸ ਨੇ ਮਾਮਲੇ ਕੀਤੇ ਦਰਜ

Wednesday, Aug 24, 2022 - 02:19 PM (IST)

ਇਲਾਕੇ ''ਚ ਹੋਈਆਂ ਚੋਰੀ ਤੇ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਸੰਬੰਧੀ ਪੁਲਸ ਨੇ ਮਾਮਲੇ ਕੀਤੇ ਦਰਜ

ਟਾਂਡਾ ਉੜਮੁੜ (ਪੰਡਿਤ) : ਟਾਂਡਾ ਪੁਲਸ ਨੇ ਪਿਛਲੇ 24 ਘੰਟਿਆਂ ਦੌਰਾਨ ਇਲਾਕੇ 'ਚ ਹੋਈਆਂ ਚੋਰੀ ਤੇ ਲੁੱਟ ਖੋਹ ਦੀਆਂ ਦੋ ਵਾਰਦਾਤਾਂ ਸੰਬੰਧੀ ਮਾਮਲੇ ਦਰਜ ਕੀਤੇ ਹਨ। ਪਿੰਡ ਮਿਆਣੀ ਭੂਲਪੁਰ ਸੰਪਰਕ ਸੜਕ 'ਤੇ ਮਾਵਾਂ ਧੀਆਂ ਕੋਲੋਂ ਸੋਨੇ ਦੀ ਚੇਨ ਝਪਟਣ ਵਾਲੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪਰਮਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਵਾਰਡ 1 ਮਿਆਣੀ ਦੇ ਬਿਆਨ ਦੇ ਅਧਾਰ 'ਤੇ ਦਰਜ ਕੀਤਾ ਹੈ।ਆਪਣੇ ਬਿਆਨ 'ਚ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੇਟੀ ਰਣਜੀਤ ਕੌਰ ਪਤਨੀ ਗੁਰਿੰਦਰ ਸਿੰਘ ਵਾਸੀ ਭੂਲਪੁਰ ਨਾਲ ਉਸਦੇ ਪਿੰਡ ਭੂਲਪੁਰ ਵੱਲ ਸਕੂਟਰੀ 'ਤੇ ਜਾ ਰਹੀ ਸੀ ਤਾਂ ਰਾਹ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਪਿਸਤੌਲਨੁਮਾ ਚੀਜ਼ ਦਿਖਾ ਉਸਦੀ ਬੇਟੀ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਲਈ ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਨਾਬਾਲਗ ਲੜਕੀ ਨੂੰ ਘਰੋਂ ਭਜਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਇਸੇ ਤਰ੍ਹਾਂ ਪੁਲਸ ਨੇ ਦਸਮੇਸ਼ ਨਗਰ ਖੱਖ ਰੋਡ 'ਤੇ ਲਾਏ ਗਏ ਇਕ ਵੇਲਣੇ ਦੀ 15 ਫੁੱਟ ਲੰਬੀ ਪਾਈਪ ਅਤੇ ਪਲੇਟਾਂ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਜਸਵੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਸਤੀ ਅਮ੍ਰਿਤਸਰੀਆਂ ਦੇ ਬਿਆਨ ਦੇ ਅਧਾਰ 'ਤੇ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ।


author

Anuradha

Content Editor

Related News