ਪਾਵਰ ਹਾਊਸ ਦੇ ਗੇਟਾਂ ''ਚੋਂ ਅਣਪਛਾਤੇ ਵਿਅਕਤੀ ਦੀ ਨਗਨ ਹਾਲਾਤ ''ਚ ਲਾਸ਼ ਬਰਾਮਦ
Sunday, Mar 10, 2024 - 05:35 PM (IST)
ਹਾਜੀਪੁਰ (ਜੋਸ਼ੀ) : ਮੁਕੇਰੀਆਂ ਹਾਈਡਲ ਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ਚੋਂ ਇਕ ਅਣਪਛਾਤੇ ਵਿਅਕਤੀ ਦੀ ਨਗਨ ਹਾਲਾਤ 'ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਹੈ ਕਿ ਸਾਨੂੰ ਜਿਵੇਂ ਹੀ ਮੁਕੇਰੀਆਂ ਹਾਈਡਲ ਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਹਾਜੀਪੁਰ ਪੁਲਸ ਦੇ ਏ.ਐਸ.ਆਈ.ਭਰਤ ਕੁਮਾਰ ਆਪਣੀ ਪੁਲਸ ਪਾਰਟੀ ਨਾਲ ਤੁਰੰਤ ਉਥੇ ਪੁੱਜੇ।
ਜਿਨ੍ਹਾਂ ਨੇ ਨਹਿਰ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ ਜੋ ਨਗਨ ਹਾਲਾਤ 'ਚ ਸੀ। ਲਾਸ਼ ਦੀ ਉਮਰ ਕਰੀਬ 35 ਤੋਂ 40 ਸਾਲ ਅਤੇ ਉਸ ਨੇ ਛੋਟੀ ਛੋਟੀ ਦਾੜੀ ਰੱਖੀ ਹੋਈ ਹੈ ਨੂੰ ਗੱਡੀ 'ਚ ਰੱਖ ਕੇ ਆਲੇ ਦੁਆਲੇ ਦੇ ਪਿੰਡਾ 'ਚ ਸ਼ਿਨਾਖਤ ਲਈ ਘੁਮਾਉਣ ਪਿਛੋਂ ਮੁਕੇਰੀਆਂ ਦੇ ਮੁਰਦਾਘਰ ਵਿਖੇ ਪਹਿਚਾਨ ਲਈ 72 ਘੰਟੇ ਲਈ ਰੱਖਿਆ ਗਿਆ ਹੈ। ਸਮਾਚਾਰ ਲਿਖੇ ਜਾਣ ਤੱਕ ਲਾਸ਼ ਦੀ ਪਹਿਚਾਣ ਨਹੀਂ ਹੋਈ ਸੀ।