64ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਫੁੱਟਬਾਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

Tuesday, Oct 30, 2018 - 05:01 PM (IST)

64ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਫੁੱਟਬਾਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਹੁਸ਼ਿਆਰਪੁਰ (ਜਸਵੀਰ)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਮਾਹਿਲਪੁਰ ਦੇ ਖੇਡ ਸਟੇਡੀਅਮ ਵਿਖੇ ਜ਼ਿਲਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਵੱਲੋਂ ਪ੍ਰਿੰਸੀਪਲ ਅਜਮੇਰ ਸਿੰਘ ਦੀ ਅਗਵਾਈ ਵਿਚ 64ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਅੰਡਰ-19 ਸਾਲ ਫੁੱਟਬਾਲ (ਲਡ਼ਕੇ, ਲਡ਼ਕੀਆਂ) ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਈਆਂ ਗਈਆਂ। ਟੂਰਨਾਮੈਂਟ ਦਾ ਉਦਘਾਟਨ ਮੋਹਨ ਸਿੰਘ ਲੇਹਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਅਜਾਇਬ ਸਿੰਘ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ, ਦਲਜੀਤ ਸਿੰਘ ਸਹਾਇਕ ਜ਼ਿਲਾ ਸਿੱਖਿਆ ਅਫਸਰ ਹੁਸ਼ਿਆਰਪੁਰ, ਪ੍ਰਿੰਸੀਪਲ ਅਜਮੇਰ ਸਿੰਘ ਮਾਹਿਲਪੁਰ, ਪ੍ਰਿੰਸੀਪਲ ਸਤਿੰਦਰਦੀਪ ਕੌਰ ਢਿੱਲੋਂ, ਪ੍ਰਿੰਸੀਪਲ ਸ਼ਿਵ ਕੁਮਾਰ ਪਾਲਦੀ, ਪ੍ਰਿੰਸੀਪਲ ਹਰਵਿੰਦਰ ਕੌਰ ਨੰਗਲ ਖੁਰਦ, ਪ੍ਰਿੰਸੀਪਲ ਅਸ਼ੋਕ ਕੁਮਾਰ ਅਜਨੋਹਾ, ਪ੍ਰਿੰਸੀਪਲ ਜਗਮੋਹਨ ਸਿੰਘ ਬੱਡੋਂ ਨੇ ਕੀਤੀ।

ਇਸ ਮੌਕੇ ਪ੍ਰਿੰਸੀਪਲ ਜਗਮੋਹਣ ਸਿੰਘ, ਪ੍ਰਿੰ. ਰਾਜਵਿੰਦਰ ਕੌਰ, ਪ੍ਰਿੰ. ਮਹੇਸ਼ ਪਾਲ, ਪ੍ਰਿੰ. ਜਗਦੀਸ਼ ਕੌਰ, ਪ੍ਰਿੰ. ਮਨਜੀਤ ਕੌਰ, ਪ੍ਰਿੰ. ਪੁਸ਼ਪਿੰਦਰ ਕੌਰ, ਪ੍ਰਿੰ. ਨੀਲਮ ਰਾਣੀ, ਪ੍ਰਿੰ. ਮਲਕੀਤ ਕੌਰ, ਪ੍ਰਿੰ. ਗੁਰਮੀਤ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਸਰੀਰਕ ਸਿੱਖਿਆ ਅਧਿਅਾਪਕ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇਖੇਡੇ ਗਏ ਉਦਘਾਟਨੀ ਮੈਚ ਵਿਚ ਅਕੈਡਮੀ ਮਾਹਿਲਪੁਰ ਨੇ ਜ਼ਿਲਾ ਬਰਨਾਲਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੋਰ ਖੇਡੇ ਗਏ ਲੀਗ ਮੈਚਾਂ ’ਚ ਫੁੱਟਬਾਲ ਅਕੈਡਮੀ ਪਾਲਦੀ ਨੇ ਜ਼ਿਲਾ ਰੂਪਨਗਰ ਨੂੰ 4-0, ਅਨੰਦਪੁਰ ਸਾਹਿਬ ਅਕੈਡਮੀ ਨੇ ਜ਼ਿਲਾ ਸੰਗਰੂਰ ਨੂੰ 1-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਲਡ਼ਕੀਆਂ ਦੇ ਖੇਡੇ ਗਏ ਮੈਚਾਂ ’ਚ ਜ਼ਿਲਾ ਸੰਗਰੂਰ ਨੇ ਫਰੀਦਕੋਟ ਨੂੰ 9-0 ਅਤੇ ਮੋਹਾਲੀ ਨੇ ਫਿਰੋਜ਼ਪੁਰ ਨੂੰ 12-0 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੱਜ ਖੇਡੇ ਜਾਣ ਵਾਲੇ ਮੈਚਪ੍ਰਬੰਧਕਾਂ ਨੇ ਦੱਸਿਆ ਕਿ 30 ਅਕਤੂਬਰ ਨੂੰ ਅਕੈਡਮੀ ਬੱਡੋਂ ਦਾ ਮੁਕਾਬਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਅਕੈਡਮੀ ਮਾਹਿਲਪੁਰ ਦਾ ਮੁਕਾਬਲਾ ਜ਼ਿਲਾ ਫਿਰੋਜ਼ਪੁਰ, ਅਕੈਡਮੀ ਪਾਲਦੀ ਦਾ ਮੁਕਾਬਲਾ ਜ਼ਿਲਾ ਫਤਿਹਗਡ਼੍ਹ ਸਾਹਿਬ ਅਤੇ ਅਕੈਡਮੀ ਅਨੰਦਪੁਰ ਸਾਹਿਬ ਦਾ ਮੁਕਾਬਲਾ ਜ਼ਿਲਾ ਪਟਿਆਲਾ ਨਾਲ ਹੋਵੇਗਾ।


Related News