ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਚੁੱਕ ਰਹੀ ਵੱਡੇ ਕਦਮ
Wednesday, Apr 30, 2025 - 02:38 PM (IST)

ਦਸੂਹਾ (ਝਾਵਰ/ਨਾਗਲਾ)-ਡ੍ਰੇਨਜ ਵਿਭਾਗ ਵੱਲੋਂ ਵਿਧਾਨਸਭਾ ਹਲਕਾ ਦਸੂਹਾ ਦੇ ਪਿੰਡ ਚੱਕ ਸੁਲੇਮਾਨ, ਪੱਸੀ ਬੇਟ ,ਭੀਖੋਵਾਲ ਪਿੰਡਾਂ ਵਿੱਚ ਬਿਆਸ ਦਰਿਆ ਨੇ ਜ਼ਮੀਨ ਨੂੰ ਢਾਹ ਲਾਈ ਹੋਈ ਸੀ, ਇਸ ਢਾਹ ਨੂੰ ਰੋਕਣ ਲਈ ਜੋ ਡ੍ਰੇਨਜ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਸਟੱਡ ਤੇ ਰੋਕਾਂ ਲਗਾਈਆਂ ਗਈਆਂ। ਇਨ੍ਹਾਂ ਦਾ ਨਿਰੀਖਣ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਡ੍ਰੇਨਜ ਦੀ ਸਬ-ਡਿਵੀਜ਼ਨ ਮੁਕੇਰੀਆ ਐੱਸ. ਡੀ. ਓ. ਸੁਖਪ੍ਰੀਤ ਸਿੰਘ, ਜੇ. ਈ. ਦੀਪਕ ਛਾਬੜਾ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ 'ਤੇ ਵਿਧਾਇਕ ਘੁੰਮਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਦਾ ਵਹਾਅ ਰੋਕਣ ਲਈ 4 ਕਰੋੜ 15 ਲੱਖ ਰੁਪਏ ਖ਼ਰਚ ਕੀਤਾ ਗਿਆ ਹੈ, ਜਿਸ ਵਿੱਚ ਪਿੰਡ ਪੱਸੀ ਬੇਟ ਵਿਖੇ 1 ਕਰੋੜ 15 ਲੱਖ ਚੱਕ, ਸੁਲੇਮਾਨ ਵਿਖੇ 1 ਕਰੋੜ 80 ਲੱਖ, ਭੀਖੋਵਾਲ ਵਿਖੇ 1 ਕਰੋੜ 20 ਲੱਖ ਰੁਪਏ ਖ਼ਰਚ ਕੀਤੇ ਗਏ।
ਇਹ ਵੀ ਪੜ੍ਹੋ: ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ
ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਨਾਲ ਲਗਦੇ ਪਿੰਡਾਂ ਦੇ ਜ਼ਿੰਮੀਦਾਰ ਇਸ ਸਬੰਧੀ ਮਿਲੇ ਸਨ ਤਾਂ ਤੁਰੰਤ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਚੰਡੀਗੜ੍ਹ ਵਿਖੇ ਇਸ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਇਹ ਫੰਡ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਆਸ ਦਰਿਆ ਦੀ ਢਾਹ ਨੁੰ ਰੋਕਣ ਲਈ ਪੂਰੇ ਮੁਕੰਮਲ ਪ੍ਰਬੰਧ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, 355 ਪੁਲਸ ਮੁਲਾਜ਼ਮਾਂ ਦੇ ਤਬਾਦਲੇ
ਇਸ ਮੌਕੇ 'ਤੇ ਐੱਸ. ਡੀ. ਓ. ਸੁਖਪ੍ਰੀਤ ਸਿੰਘ ਅਤੇ ਜੇ. ਈ. ਦੀਪਕ ਛਾਬੜਾ ਨੇ ਵੀ ਦੱਸਿਆ ਕਿ ਪੂਰੇ ਸਟਾਫ਼ ਵੱਲੋਂ ਦਿਨ-ਰਾਤ ਇਕ ਕਰਕੇ ਇਹ ਵਿਕਾਸ ਦੇ ਕੰਮ ਪੂਰੇ ਕੀਤੇ ਗਏ। ਇਸ ਮੌਕੇ 'ਤੇ ਸਰਪੰਚ ਬਲਵਿੰਦਰ ਸਿੰਘ ,ਕੁਲਵੀਰ ਸਿੰਘ, ਸੁੱਖਾ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਵਿਰਕ, ਪਿਆਰਾ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਲਗਭਗ ਪਿਛਲੇ 35 ਸਾਲ ਪਹਿਲਾਂ ਦਰਿਆ ਨੇ ਇਨਾਂ ਪਿੰਡਾਂ ਵਿੱਚ ਢਾਹ ਲਾਈ ਸੀ, ਉਸ ਨੂੰ ਰੋਕਣ ਲਈ ਪਹਿਲੀਆਂ ਸਰਕਾਰਾਂ ਨੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ ਪਰ 'ਆਪ' ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਇਹ ਫੰਡ ਲਿਆ ਕੇ ਬੇਟ ਦੇ ਕਿਸਾਨਾਂ ਦੀ ਮੰਗ ਪੂਰੀ ਕੀਤੀ। ਇਸ ਮੌਕੇ 'ਤੇ ਸਮੂਹ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਕਰਮਬੀਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਮਾਰਕਿਟ ਕਮੇਟੀ ਦੇ ਦਸੂਹਾ ਦੇ ਪ੍ਰਧਾਨ ਕੇ. ਪੀ. ਸੰਧੂ ,ਅਮਰਪ੍ਰੀਤ ਸਿੰਘ ਸੋਨੁੰ ਖਾਲਸਾ, ਸੰਤੋਖ ਤੋਖੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਾ ਕਰ ਦੇਵੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e