ਕਣਕ ਦੀ ਨਾੜ ਨੂੰ ਲੱਗਣ ਨਾਲ ਖ਼ਤਰਨਾਕ ਪੱਧਰ ''ਤੇ ਪਹੁੰਚਿਆ ਪ੍ਰਦੂਸ਼ਣ
Tuesday, Apr 29, 2025 - 02:27 PM (IST)

ਟਾਂਡਾ ਉੜਮੁੜ (ਪੰਡਿਤ)- ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਖੇਤਾਂ ਵਿਚ ਸਾੜਣ ਦਾ ਰੁਝਾਨ ਜਾਰੀ ਹੈ। ਬੇਟ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਵੱਡੀ ਪੱਧਰ ‘ਤੇ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਨਾਲ ਖੇਤਾਂ ਵਿਚ ਜੀਵ-ਜੰਤੂ ਅਤੇ ਬੂਟੇ ਸੜ ਕੇ ਸੁਆਹ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ MLA ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
ਇਸ ਸਬੰਧੀ ਖੇਤੀਬਾੜੀ ਵਿਭਾਗ, ਵਣ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਵੀ ਬੇਵੱਸ ਦਿਖ ਰਿਹਾ ਹੈ। ਦੱਸਣਯੋਗ ਹੈ ਕਿ ਬੇਟ ਵਿਚ ਮਿਆਣੀ ਦਸੂਹਾ ਟਾਂਡਾ ਮਾਰਗ, ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਅਤੇ ਟਾਂਡਾ ਤਲਵੰਡੀ ਡੱਡੀਆਂ ਰੋਡ ਦੇ ਆਲੇ ਦੁਆਲੇ ਕਣਕ ਦੀ ਨਾੜ ਨੂੰ ਪਿਛਲੇ ਲਗਭਗ ਇਕ ਹਫਤੇ ਤੋਂ ਅੱਗ ਲਗਾਈ ਜਾ ਰਹੀ ਹੈ। ਇਸ ਨਾਲ ਉਕਤ ਸੜਕਾਂ ‘ਤੇ ਜਿਥੇ ਅਕਸਰ ਧੂੰਆਂ ਅਤੇ ਅੱਗ ਆਵਾਜਾਈ ਨੂੰ ਪ੍ਰਭਾਵਿਤ ਕਰਦਾ ਹੈ ਉਥੇ ਹੀ ਇਨ੍ਹਾਂ ਸੜਕਾਂ ਦੁਆਲੇ ਲੱਗੇ ਦਰੱਖਤ ਵੀ ਅੱਗ ਨਾਲ ਨੁਕਸਾਨੇ ਜਾ ਰਹੇ ਹਨ। ਇਸ ਦੇ ਨਾਲ ਹੀ ਨਾੜ ਨੂੰ ਲਾਈ ਅੱਗ ਦੇ ਫੈਲਣ ਨਾਲ ਜਹੂਰਾ , ਕਲਿਆਣਪੁਰ ਅਤੇ ਜਲਾਲਪੁਰ ਇਲਾਕੇ ਵਿਚ ਕਣਕ ਦੀ ਫਸਲ ਦਾ ਨੁਕਸਾਨ ਵੀ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੀ ਧੀ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, Study Visa 'ਤੇ ਗਈ ਸੀ ਕੈਨੇਡਾ
ਫ਼ਸਲ ਦੀ ਰਹਿੰਦ-ਖੂੰਹਦ ਸਾੜਨ ਦੇ ਵੱਧ ਰਹੇ ਮਾਮਲਿਆ ਦੇ ਦੌਰਾਨ ਅੱਜ ਖੇਤੀਬਾੜੀ ਅਫਸਰ ਡਾ.ਯਸ਼ਪਾਲ ਅਤੇ ਖੇਤੀ ਵਿਕਾਸ ਅਫਸਰ ਲਵਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਨਾੜ ਜਾਂ ਹੋਰ ਰਹਿੰਦ ਖੁਹੰਦ ਨੂੰ ਅੱਗ ਨਾ ਲਾਉਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8