ਹੈਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਸੇਵਾ ਸੋਸਾਇਟੀ ਵੱਲੋਂ ਵਿੱਤੀ ਮਦਦ ਭੇਟ
Tuesday, Oct 30, 2018 - 05:08 PM (IST)

ਟਾਂਡਾ ਉਡ਼ਮੁਡ਼ (ਪੰਡਿਤ)— ਮਿਆਣੀ ਇਲਾਕੇ ਵਿਚ ਇਨਸਾਨੀਅਤ ਦੀ ਖਿਦਮਤ ਦਾ ਮਿਸ਼ਨ ਚਲਾ ਰਹੀ ਸੇਵਾ ਸੰਸਥਾ ਵੈੱਲਫੇਅਰ ਸੋਸਾਇਟੀ ਵੱਲੋਂ ਪਿੰਡ ਮਿਆਣੀ ਵਿਚ ਇਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਵਿੱਤੀ ਮਦਦ ਭੇਟ ਕੀਤੀ ਗਈ। ਸੋਸਾਇਟੀ ਵੱਲੋਂ ਮੀਤ ਪ੍ਰਧਾਨ ਸੰਨੀ ਮਿਆਣੀ ਦੀ ਅਗਵਾਈ ਵਿਚ ਲਡ਼ਕੀ ਦੇ ਪਰਿਵਾਰ ਨੂੰ 11 ਹਜ਼ਾਰ ਅਤੇ ਕੱਪਡ਼ੇ ਆਦਿ ਭੇਟ ਕੀਤੇ ਗਏ। ਇਸ ਮੌਕੇ ਸੰਨੀ ਮਿਆਣੀ ਨੇ ਦੱਸਿਆ ਕਿ ਸੋਸਾਇਟੀ ਆਪਣੇ ਸਮਾਜ ਸੇਵੀ ਮਿਸ਼ਨ ਦਾ ਘੇਰਾ ਹੋਰ ਵਿਸ਼ਾਲ ਕਰਦੇ ਹੋਏ ਜ਼ਰੂਰਤਮੰਦ ਪਰਿਵਾਰਾਂ ਦੀ ਇਲਾਜ ਲਈ ਬਾਂਹ ਫਡ਼ੇਗੀ। ਇਸ ਦੇ ਨਾਲ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇਣ ਅਤੇ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਵਿਚ ਮੱਦਦ ਦਾ ਮਿਸ਼ਨ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਡਾਕਟਰ ਰਮੇਸ਼ ਕੁਮਾਰ, ਕੁਲਵੰਤ ਸਿੰਘ, ਗੁਰਸ਼ਰਨ ਜੀਤ ਸਿੰਘ, ਪ੍ਰਿੰਸ ਸਲੇਮਪੁਰ, ਮੰਗਾ, ਰੌਕੀ, ਰਾਜਾ, ਵਿਪੀ ਸਿੰਘ, ਸਾਬੀ ਮਲਹੋਤਰਾ, ਲਵਲੀ ਮਟਿਆਣਾ ਆਦਿ ਮੌਜੂਦ ਸਨ। 29 ਐੱਚ ਐੱਸ ਪੀ ਐੱਚ ਪੰਡਿਤ 08