ਬਾਦਲ ਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਖ਼ਿਲਾਫ਼ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
Sunday, Apr 05, 2026 - 12:31 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧੀਆਂ ਖ਼ਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ੳੇਨ੍ਹਾਂ 'ਤੇ ਲਗਾਏ ਜਾਂਦੇ ਦੋਸ਼ਾਂ ਦਾ ਜਵਾਬ ਦਿੰਦੇ ਕਿਹਾ ਕਿ ਮੇਰੇ 'ਤੇ ਦੋਸ਼ ਉਹ ਲੋਕ ਲਗਾ ਰਹੇ ਹਨ ਜੋ ਆਪ ਪਿਛਲੇ ਲੰਬੇ ਸਮੇਂ ਦੌਰਾਨ ਭਾਜਪਾ ਅਤੇ ਸੰਘੀ ਤੰਤਰ ਨਾਲ ਘਿਓ-ਖਿੱਚੜੀ ਰਹੇ ਹਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜਿਨ੍ਹਾਂ ਨੇ ਪੰਜਾਬ 'ਚ ਰਾਜਨੀਤੀ ਦਾ ਖਾਸਾ ਇੰਨਾ ਨਿਘਾਰ ਦਿੱਤਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਆਪਣੀ ਸੌੜੇ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਨੂੰ ਪਿੱਠ ਵਿਖਾ ਕੇ ਅਕਾਲੀ ਦਲ ਬਾਦਲ ਵਿਚ ਮੁੜ ਜਾਣ ਵਾਲੇ ਮੱਖਣ ਬਰਾੜ ਅਤੇ ਪਿਤਾ ਦੇ ਆਪ ਬੀ. ਜੇ. ਪੀ. ਅਤੇ ਸੰਘ ਨਾਲ ਢੂੰਘੀ ਨੇੜਤਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੱਖਣ ਬਰਾੜ ਦੇ ਪਿਤਾ ਖ਼ੁਦ ਸੰਘ ਅਤੇ ਭਾਜਪਾ ਦੇ ਨਜ਼ਦੀਕੀ ਰਹੇ ਹਨ ਕਿ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਆਪਣੇ ਕੰਮ ਕਰਵਾਉਣ ਲਈ ਅਰੁਣ ਜੇਤਲੀ ਵਰਗੇ ਭਾਜਪਾ ਦੇ ਨੇਤਾਵਾਂ ਤੋਂ ਸਿਫ਼ਾਰਿਸ਼ਾਂ ਪੁਆਉਂਦੇ ਰਹੇ ਹਨ।
ਇਹ ਵੀ ਪੜ੍ਹੋ: ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ ਤੋਂ 10 ਮਾਰਚ 2027 ਤੱਕ...
ਉਨ੍ਹਾਂ ਕਿਹਾ ਕਿ ਮੱਖਣ ਬਰਾੜ ਨੂੰ ਮੇਰੇ 'ਤੇ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਪਿਤਾ ਦੇ ਕਿਰਦਾਰ ਅਤੇ ਸੰਘ ਨਾਲ ਨੇੜਤਾ ਦੀ ਪੁਨਰ ਨਜ਼ਰਸਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਇਹ ਲੋਕ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਰਾਜਨੀਤਿਕ ਅਹੁਦਿਆਂ ਨਾਲੋਂ ਸਿੱਖ ਸਿਧਾਂਤ ਅਤੇ ਗੁਰੂ ਦਾ ਭੈਅ ਵੱਧ ਮਾਇਨੇ ਰੱਖਦੇ ਹਨ ਅਤੇ ਮੈਂ ਕਦੀ ਵੀ ਮੱਖਣ ਬਰਾੜ ਵਾਂਗ ਪੰਥ ਦੋਖੀ ਅਤੇ ਅਕਾਲ ਤਖ਼ਤ ਨੂੰ ਪਿੱਠ ਦੇਣ ਵਾਲੇ ਪਰਿਵਾਰ ਦੀ ਝੋਲੀ ਨਹੀਂ ਡਿੱਗਾਂਗਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਮਨਜੀਤ ਸਿੰਘ ਦਸੂਹਾ, ਅਵਤਾਰ ਸਿੰਘ ਜੋਹਲ, ਕੁਲਵਿੰਦਰ ਸਿੰਘ ਜੰਡਾ, ਜਰਨੈਲ ਸਿੰਘ ਗੜਦੀਵਾਲਾ, ਤਜਿੰਦਰ ਸਿੰਘ ਪੰਨੂ, ਸੁਖਵਿੰਦਰ ਸਿੰਘ ਮੂਨਕ ਮੌਜੂਦ ਸਨ।
ਇਹ ਵੀ ਪੜ੍ਹੋ: ਹਿਮਾਚਲ ਐਂਟਰੀ ਟੈਕਸ ਦੇ ਵਿਰੁੱਧ ਲੋਕਾਂ ਨੇ ਜਾਮ ਕਰ 'ਤਾ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
