ਬੁੱਚੜਖਾਨੇ ਲਿਜਾਏ ਜਾ ਰਹੇ ਟਰੱਕ ''ਚੋਂ ਟਾਂਡਾ ਪੁਲਸ ਨੇ 7 ਗਊਆਂ ਬਰਾਮਦ ਕੀਤੀਆਂ

Wednesday, Apr 15, 2026 - 01:05 PM (IST)

ਬੁੱਚੜਖਾਨੇ ਲਿਜਾਏ ਜਾ ਰਹੇ ਟਰੱਕ ''ਚੋਂ ਟਾਂਡਾ ਪੁਲਸ ਨੇ 7 ਗਊਆਂ ਬਰਾਮਦ ਕੀਤੀਆਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਬੁੱਚੜਖਾਨੇ 'ਚ ਮਾਰਨ ਵਾਸਤੇ ਲਿਜਾਈਆਂ ਜਾ ਰਹੀਆਂ ਗਊਆਂ ਨਾਲ ਭਰੇ ਟਰੱਕ ਵਿਚੋਂ ਟਾਂਡਾ ਪੁਲਸ ਨੇ 7 ਗਊਆਂ ਬਰਾਮਦ ਕਰਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸ਼ਿਵ ਸੈਨਾ ਪੰਜਾਬ ਯੁਵਾ ਦੇ ਪ੍ਰਧਾਨ ਮੋਹਿਤ ਕੁਮਾਰ ਉਰਫ਼ ਮਿੱਕੀ ਪੰਡਿਤ ਪੁੱਤਰ ਰਵੀ ਦੱਤ ਵਾਸੀ ਗੋਬਿੰਦ ਗਲੀ ਵਾਰਡ ਨੰਬਰ 6 ਟਾਂਡਾ ਦੇ ਬਿਆਨਾਂ ਦੇ ਆਧਾਰ 'ਤੇ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਸੀਂ ਪਿੰਡ ਡਲੇ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਪੁਲਸ ਕੋਲ ਦਰਜ ਕਰਾਏ ਗਏ ਆਪਣੇ ਬਿਆਨਾਂ ਵਿੱਚ ਮਿੱਕੀ ਪੰਡਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਹਾਰਨਪੁਰ ਤੋਂ ਗੁਰਦਾਸਪੁਰ ਗਊਆਂ ਨਾਲ ਭਰਿਆ ਇਕ ਟਰੱਕ ਲਿਜਾਇਆ ਰਿਹਾ ਹੈ ਜਦੋਂ ਏ. ਐੱਸ. ਆਈ. ਨਰੇਸ਼ ਕੁਮਾਰ ਦੀ ਟੀਮ ਨੇ ਚੌਲਾਂਗ ਟੋਲ ਪਲਾਜ਼ਾ 'ਤੇ ਟਰੱਕ ਨੂੰ ਰੋਕਿਆ ਤਾਂ ਉਸ ਵਿੱਚੋਂ 7 ਗਊਆਂ ਬਰਾਮਦ ਕੀਤੀਆਂ ਗਈਆਂ ਅਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਪੜਤਾਲ ਸ਼ੁਰੂ ਕੀਤੀ। 

ਇਹ ਵੀ ਪੜ੍ਹੋ: ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ, ਮੈਡੀਕਲ ਸਟੋਰ ਮਾਲਕ 'ਤੇ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News