ਸਿਵਲ ਹਸਪਤਾਲ ਦਸੂਹਾ ਕਾਇਆ ਕਲਪ ''ਚੋਂ ਪੰਜਾਬ ਭਰ ''ਚੋਂ ਪਹਿਲੇ ਸਥਾਨ ''ਤੇ ਰਿਹਾ:  SMO ਮਨਮੋਹਣ ਸਿੰਘ

Saturday, Apr 18, 2026 - 01:46 PM (IST)

ਸਿਵਲ ਹਸਪਤਾਲ ਦਸੂਹਾ ਕਾਇਆ ਕਲਪ ''ਚੋਂ ਪੰਜਾਬ ਭਰ ''ਚੋਂ ਪਹਿਲੇ ਸਥਾਨ ''ਤੇ ਰਿਹਾ:  SMO ਮਨਮੋਹਣ ਸਿੰਘ

ਦਸੂਹਾ (ਝਾਵਰ)- ਸਿਵਲ ਹਸਪਤਾਲ ਦਸੂਹਾ ਕਾਇਆ ਕਲਪ 'ਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ ਹੈ। ਇਸ ਸਬੰਧੀ ਸਿਵਲ ਹਸਪਤਾਲ ਦਸੂਹਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਨੇ ਦੱਸਿਆ ਹਸਪਤਾਲ ਦਸੂਹਾ ਨੂੰ ਕਾਇਆ ਕਲਪ 'ਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਹਿਣ ਦਾ ਮਾਣ ਹਾਸਲ ਹੋਇਆ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਲਪਟਾਂ

ਉਨਾਂ ਦੱਸਿਆ ਕਿ ਮਨਿਸਟਰੀ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ ਸੀ, ਜਿਸ 'ਚ ਹਸਪਤਾਲ ਅੰਦਰ ਸਵੱਛਤਾ, ਸਾਫ਼-ਸਫ਼ਾਈ ਅਤੇ ਇਨਫੈਕਸ਼ਨ ਕੰਟਰੋਲ ਤੋਂ ਇਲਾਵਾ ਮਰੀਜ਼ਾਂ ਨੂੰ ਹੋਰ ਸੁਵਿਧਾਵਾਂ ਦੇਣ ਵਿੱਚ ਗੁਣਵੱਤਾ ਵਿੱਚ ਮੋਹਰੀ ਰਿਹਾ ਹੈ। ਇਸ ਸਬੰਧੀ ਮਨਿਸਟਰੀ ਆਫ਼ ਹੈਲਥ ਐਂਡ ਫੈਮਲੀ ਵੈਲਫੇਅਰ ਭਾਰਤ ਸਰਕਾਰ ਵੱਲੋਂ  ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:  ਪੰਜਾਬੀ ਨੌਜਵਾਨ ਦੀ ਲਿਬਨਾਨ 'ਚ ਸ਼ੱਕੀ ਹਾਲਾਤ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਦਿੱਖ ਪ੍ਰਾਈਵੇਟ ਹਸਪਤਾਲਾਂ ਵਰਗੀ ਪਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਹਸਪਤਾਲ ਦੇ ਸਟਾਫ ਵਲੋ ਲੱਡੂ ਵੀ ਵੰਡੇ ਗਏ। ਇਸ ਮੌਕੇ ਡਾ. ਕੁਲਵਿੰਦਰ ਸਿੰਘ, ਡਾ. ਹਿਤੇਸ਼ ਭਾਟੀਆ, ਡਾ. ਮਨਪ੍ਰੀਤ ਸਿੰਘ, ਡਾ.ਕਰਨਜੀਤ ਸਿੰਘ,  ਡਾ. ਗੁਰਪ੍ਰੀਤ ਸਿੰਘ, ਲੈਬ ਟੈਕਨੀਸ਼ੀਅਨ ਬੈਨੀਅਲ ਤੋਂ ਇਲਾਵਾ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:  ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News