ਅਦਾਲਤ ਦਸੂਹਾ ਵੱਲੋਂ ਲੜਾਈ-ਝਗੜੇ ਦੇ ਕੇਸ ''ਚ 2 ਨੁੰ ਤਿੰਨ ਸਾਲ, 1 ਨੁੰ ਦੋ ਸਾਲ ਕੈਦ ਤੇ 1 ਕੀਤਾ ਬਰੀ ਕੀਤਾ
Thursday, Apr 23, 2026 - 11:59 AM (IST)
ਦਸੂਹਾ (ਝਾਵਰ)- ਮਾਨਯੋਗ ਅਦਾਲਤ ਦਸੂਹਾ ਦੇ ਮਾਨਯੋਗ ਜੱਜ ਮਨਪ੍ਰੀਤ ਸੋਹੀ ਵੱਲੋਂ ਲੜਾਈ ਝਗੜੇ ਕੇਸ ਦੀ ਸੁਣਵਾਈ ਦੋਰਾਨ 2 ਵਿਅਕਤੀਆ ਨੁੰ 3 ਸਾਲ ਸਜ਼ਾ, 1 ਵਿਅਕਤੀ ਨੁੰ 2 ਸਾਲ ਦੀ ਸਜਾ ਅਤੇ ਹਰੇਕ ਨੂੰ 12 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਅਤੇ 1 ਵਿਅਕਤੀ ਨੁੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਸ ਸੰਬੰਦੀ ਜਾਣਕਾਰੀ ਦਿੰਦੇ ਮਨਵੀਰ ਸਿੰਘ ਵਾਸੀ ਪਿੰਡ ਬੱਸੀ ਜਲਾਲ ਨੇ ਦੱਸਿਆ ਕਿ ਲੜਾਈ-ਝਗੜੇ ਸਬੰਧੀ ਐੱਫ਼. ਆਈ. ਆਰ. 96 ਮਿਤੀ 8 ਮਈ 2018 ਨੁੰ ਦਿਲਬਾਗ ਸਿੰਘ ਪੁੱਤਰ ਸਰਵਣ ਸਿੰਘ, ਹਰਦੀਪ ਸਿੰਘ ਪੁੱਤਰ ਕੇਵਲ ਸਿੰਘ, ਲਖਵੀਰ ਸਿੰਘ ਲੱਕੀ ਪੁੱਤਰ ਦਲਜੀਤ ਸਿੰਘ ਅਤੇ ਦਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਸਾਰੇ ਵਾਸੀ ਪਿੰਡ ਬੱਸੀ ਜਲਾਲ ਵਿਰੁੱਧ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਦਸੂਹਾ ਦੇ ਮਾਨਯੋਗ ਜੱਜ ਮਨਪ੍ਰੀਤ ਸੋਹੀ ਵੱਲੋਂ ਮਿਤੀ 17 ਅਪ੍ਰੈਲ 2026 ਨੁੰ ਫ਼ੈਸਲੇ 'ਚ ਦਿਲਬਾਗ ਸਿੰਘ ਪੁੱਤਰ ਸਰਵਣ ਸਿੰਘ, ਦਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਨੁੰ 3 ਸਾਲ ਕੈਦ ਦੀ ਸਜਾ ਅਤੇ ਲਖਵੀਰ ਸਿੰਘ ਲੱਕੀ ਪੁੱਤਰ ਦਲਜੀਤ ਸਿੰਘ ਨੂੰ 2 ਸਾਲ ਕੈਦ ਅਤੇ ਹਰੇਕ ਨੂੰ 12 ਹਜ਼ਾਰ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ ਅਤੇ ਹਰਦੀਪ ਸਿੰਘ ਪੁੱਤਰ ਕੇਵਲ ਸਿੰਘ ਨੁੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਪਾ ਸੈਂਟਰ 'ਚ ਪੁਲਸ ਦੀ ਰੇਡ! ਫੜੇ ਗਏ ਮੁੰਡੇ-ਕੁੜੀਆਂ, ਇਤਰਾਜ਼ਯੋਗ ਸਾਮਾਨ ਵੀ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
