ਆਬਕਾਰੀ ਵਿਭਾਗ ਨੇ ਬਿਆਸ ਦਰਿਆ ਕੰਢੇ ਤੋਂ ਬਰਾਮਦ ਕੀਤੀ 13500 ਲੀਟਰ ਲਾਹਣ ਕੀਤੀ ਨਸ਼ਟ

Tuesday, Aug 04, 2020 - 04:54 PM (IST)

ਆਬਕਾਰੀ ਵਿਭਾਗ ਨੇ ਬਿਆਸ ਦਰਿਆ ਕੰਢੇ ਤੋਂ ਬਰਾਮਦ ਕੀਤੀ 13500 ਲੀਟਰ ਲਾਹਣ ਕੀਤੀ ਨਸ਼ਟ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ): ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵਲੋਂ ਜਾਰੀ ਹਦਾਇਤਾਂ ਤੋਂ ਬਾਅਦ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਦੀ ਟੀਮ ਲਗਾਤਾਰ ਬਿਆਸ ਦਰਿਆ ਦੇ ਕੰਢੇ ਵਾਲੇ ਇਲਾਕਿਆਂ 'ਚ ਸਰਚ ਅਪਰੇਸ਼ਨ ਚਲਾ ਰਹੀ ਹੈ। | ਜਿਸਦੇ ਤਹਿਤ ਅੱਜ ਫਿਰ ਟੀਮ ਨੇ ਟਾਂਡਾ ਪੁਲਸ ਨਾਲ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਭੂਲਪੁਰ ਮੰਡ ਇਲਾਕੇ 'ਚ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਭੜਕੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ

ਐਕਸਾਈਜ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ.ਟੀ.ਓ. ਹਨੁਮੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਪੁਲਸ ਦੇ ਇੰਸਪੈਕਟਰ ਨਰੇਸ਼ ਸਹੋਤਾ, ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ, ਗੋਪਾਲ ਸਿੰਘ ਗੇਰਾ, ਥਾਣੇਦਾਰ ਨਛੱਤਰ ਸਿੰਘ, ਸਵਰਨ ਸਿੰਘ ਅਤੇ ਕਸ਼ਮੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਟੀਮ ਨੇ ਸੂਚਨਾ ਦੇ ਆਧਾਰ ਤੇ ਇਸ ਇਲਾਕੇ 'ਚ ਨਾਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕਰਨ ਵਾਲੇ ਕਿਸੇ ਅਣਪਛਾਤੇ ਤਸਕਰ ਵਲੋਂ ਝਾੜੀਆਂ ਅਤੇ ਸਰਕੰਡਿਆ 'ਚ ਤਰਪਾਲਾਂ ਅਤੇ ਡਰੰਮਾਂ ਵਿੱਚ  ਲੁਕੋ ਕੇ ਰੱਖੀ ਲਗਭਗ 13500  ਕਿੱਲੋ ਲਾਹਣ ਨੂੰ ਬਰਾਮਦ ਕਰਕੇ ਉਸਨੂੰ  ਮੌਕੇ ਤੇ ਨਸ਼ਟ ਕੀਤਾ ਹੈ। ਟੀਮ ਨੇ ਇਸ ਮੌਕੇ 22 ਤਰਪਾਲਾਂ ਅਤੇ 4 ਭੱਠੀਆਂ ਬਰਾਮਦ ਕੀਤੀਆਂ ਹਨ। ਇਸ ਸਰਚ ਅਪਰੇਸ਼ਨ 'ਚ ਠੇਕੇਦਾਰ ਮਨਜੀਤ ਸਿੰਘ, ਰਣਜੀਤ ਸਿੰਘ ਅਤੇ ਗੁਰਮੇਲ ਸਿੰਘ ਨੇ ਵੀ ਸਹਿਯੋਗ ਦਿੱਤਾ। ਇਸ ਦੌਰਾਨ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਨੇ ਕੰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਆਬਕਾਰੀ ਵਿਭਾਗ ਦਾ ਅਪ੍ਰੇਸ਼ਨ ਤੇਜ਼ੀ ਨਾਲ ਚੱਲ ਰਿਹਾ ਹੈ।


author

Shyna

Content Editor

Related News