ਸ਼ਹੀਦੀ ਦਿਹਾੜਿਆਂ ਸਬੰਧੀ ਡਿਪਸ ਸਕੂਲ ਟਾਂਡਾ ਵੱਲੋਂ ਮਾਰਚ ਕੱਢਿਆ ਗਿਆ
Tuesday, Dec 23, 2025 - 05:34 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਕੌਮ ਦੇ ਹੋਰ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਡਿਪਸ ਸਕੂਲ ਟਾਂਡਾ ਵੱਲੋਂ ਪਿੰਡ ਖੁੱਡਾ ਵਿਖੇ ਚੇਤਨਾ ਮਾਰਚ ਆਯੋਜਿਤ ਕੀਤਾ ਗਿਆ। ਡਿਪਸ ਸਿੱਖਿਆ ਸੰਸਥਾਵਾਂ ਦੇ ਐੱਮ.ਡੀ ਤਰਵਿੰਦਰ ਸਿੰਘ, ਸੀ.ਏ.ਓ ਰਮਨੀਕ ਸਿੰਘ , ਸੀ.ਈ.ਓ ਮੋਨਿਕਾ ਮੰਨਦੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਦਿਵਿਆ ਚਾਵਲਾ ਦੀ ਅਗਵਾਈ ਵਿਚ ਸਮੂਹ ਸਟਾਫ ਦੇ ਸਹਿਯੋਗ ਨਾਲ ਕੱਢੇ ਗਏ ਮਾਰਚ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਵਿਸ਼ਾਲ ਚੇਤਨਾ ਮਾਰਚ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਡੀ ਬੋਹੜ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਗੁਰਦੁਆਰਾ ਵੱਡੀ ਬੋਹੜ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਵੱਲੋਂ ਚੇਤਨਾ ਮਾਰਚ ਵਿਚ ਸ਼ਾਮਿਲ ਪ੍ਰਿੰਸੀਪਲ ਦਿਵਿਆ ਚਾਵਲਾ ਤੇ ਹੋਰਨਾਂ ਦਾ ਸਤਿਕਾਰ ਕੀਤਾ। ਇਹ ਚੇਤਨਾ ਮਾਰਚ ਡੇਰਾ ਗੁਰੂਸਰ ਖੁੱਡਾ ਨਿਰਮਲ ਟਕਸਾਲ ਜੌੜੀਆਂ ਪੂਜਾ ਜਿੱਥੇ ਨਿਰਮਲ ਭੇਖ ਰਤਨ ਸੰਤ ਤੇਜਾ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਸੰਤ ਸੁਖਜੀਤ ਸਿੰਘ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਪ੍ਰਿੰਸੀਪਲ ਦਿਵਿਆ ਚਾਵਲਾ ਤੇ ਉਨ੍ਹਾਂ ਸ਼ਖਸੀਅਤਾਂ ਦਾ ਸਤਿਕਾਰ ਕੀਤਾ ਗਿਆ।
