ਦਿਨ ਚੜ੍ਹਦਿਆਂ ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਟਰੱਕ 'ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼

Tuesday, Oct 31, 2023 - 10:00 AM (IST)

ਦਿਨ ਚੜ੍ਹਦਿਆਂ ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਟਰੱਕ 'ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਵਿਦੇਸ਼ ਦੀ ਧਰਤੀ 'ਤੇ ਰੁਜ਼ਗਾਰ ਲਈ ਗਏ ਟਾਂਡਾ ਦੇ ਪਿੰਡ ਖਡਿਆਲਾ ਮਿਰਜ਼ਾਪੁਰ ਦੇ ਨੌਜਵਾਨ ਦੀ ਅਮਰੀਕਾ ਦੇ ਨਿਊ ਯਾਰਕ ਵਿਚ ਹਾਰਟ ਅਟੈਕ ਨਾਲ ਮੌਤ ਹੋਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ । ਲਗਭਗ 32 ਵਰ੍ਹਿਆਂ ਦੇ ਨੌਜਵਾਨ ਉਸਮਾਨ ਖ਼ਾਨ ਮੁਗਲ ਪੁੱਤਰ ਆਸ਼ਕ ਬੇਗ ਮੁਗਲ ਦੀ ਮ੍ਰਿਤਕ ਦੇਹ ਉਸਦੇ ਹੀ ਟਰੱਕ ਵਿੱਚੋਂ ਮਿਲੀ ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਪੈਨਸਿਲਵੇਨੀਆ ਸਟੇਟ ਵਿਚ ਰਹਿੰਦਾ ਉਸਮਾਨ ਆਪਣੇ ਟਰੱਕ 'ਤੇ ਲੋਡ ਲੈ ਕੇ ਨਿਊਯਾਰਕ ਵੱਲ ਗਿਆ ਸੀ । ਪਰਿਵਾਰ ਅਨੁਸਾਰ ਉਨ੍ਹਾਂ ਨੂੰ ਫ਼ਿਲਹਾਲ ਮਿਲੀ ਜਾਣਕਾਰੀ ਮੁਤਾਬਕ ਉਸਮਾਨ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ । ਉਸਮਾਨ 2019 ਵਿਚ ਅਮਰੀਕਾ ਗਿਆ ਸੀ ਅਤੇ ਉੱਥੇ ਹੁਣ ਟਰੱਕ ਚਲਾਉਂਦਾ ਸੀ । ਪਿੰਡ ਵਿਚ ਉਸਦੇ ਪਿਤਾ, ਮਾਤਾ ਅਰਸ਼ਾਦ ਬੇਗਮ, ਭਰਾ ਭੈਣ ਰਹਿੰਦੇ ਹਨ। ਇਸ ਦੁਖਾਂਤ ਦੀ ਸੂਚਨਾ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਹੈ । ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News