ਭੇਤਭਰੀ ਹਾਲਤ 'ਚ 32 ਸਾਲਾ ਔਰਤ 2 ਬੱਚੀਆਂ ਸਮੇਤ ਘਰੋਂ ਗਾਇਬ

Monday, Aug 22, 2022 - 06:27 PM (IST)

ਭੇਤਭਰੀ ਹਾਲਤ 'ਚ 32 ਸਾਲਾ ਔਰਤ 2 ਬੱਚੀਆਂ ਸਮੇਤ ਘਰੋਂ ਗਾਇਬ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਤਲਵੰਡੀ ਡੱਡੀਆਂ ਤੋਂ ਇਕ 32 ਸਾਲਾ ਔਰਤ ਆਪਣੀਆਂ ਦੋ ਬੱਚੀਆਂ ਸਮੇਤ ਭੇਤਭਰੀ ਹਾਲਤ 'ਚ ਗਾਇਬ ਹੋ ਗਈ, ਜਿਸ ਦੀ ਭਾਲ ਟਾਂਡਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਔਰਤ ਆਪਣੀਆਂ 2 ਬੇਟੀਆਂ ਜਸਮੀਨ ਕੌਰ(4 ਸਾਲ) ਅਤੇ 19 ਮਹੀਨੇ ਦੀ ਬੱਚੀ ਅਵਨੂਰ ਕੌਰ ਸਮੇਤ ਘਰੋਂ ਭੇਦਭਰੇ ਹਾਲਾਤਾਂ ਗਾਇਬ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ : ‘ਸੰਧੂਕਲਾਂ’ ਵਿਖੇ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ, ਪਰਿਵਾਰ ਨੇ ਮੰਗੀਆ ਇਨਸਾਫ਼

 

ਇਸ ਸੰਬੰਧੀ ਥਾਣਾ ਟਾਂਡਾ ਪੁਲਿਸ ਨੂੰ ਉਸ ਦੇ ਪਤੀ ਬਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਬੀਤੀ 19 ਅਗਸਤ ਤੋਂ ਬੱਚੀਆਂ ਸਮੇਤ ਘਰੋਂ ਗਾਇਬ ਹੈ। ਐਸ.ਐਚ.ਓ ਟਾਂਡਾ ਉਂਕਾਰ ਸਿੰਘ ਨੇ ਹੋਰ ਦੱਸਿਆ ਕਿ ਉਕਤ ਔਰਤ ਬੱਚੀਆਂ ਸਮੇਤ ਕਿਨ੍ਹਾਂ ਹਾਲਾਤਾਂ 'ਚ ਗਾਇਬ ਹੋਈ ਹੈ ਇਸ ਦੀ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਪੁਲਸ ਵੱਲੋਂ ਇਕ ਗੁੰਮਸ਼ੁਦਗੀ ਸੰਬੰਧੀ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ।


author

Anuradha

Content Editor

Related News