ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

08/01/2022 2:08:53 AM

ਮੇਖ : ਯਤਨ ਕਰਨ ’ਤੇ ਪਲਾਨਿੰਗ ਸਿਰੇ ਚੜ੍ਹੇਗੀ, ਇਰਾਦਿਆਂ ’ਚ ਮਜ਼ਬੂਤੀ, ਕੰਮਕਾਜੀ ਭੱਜ-ਦੌੜ ਵੀ ਫਰੂਟਫੁਲ ਰਹੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਬ੍ਰਿਖ : ਜ਼ਮੀਨੀ ਅਦਾਲਤੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਆਪ ਦੀ ਗੱਲ ਧਿਆਨ- ਹਮਦਰਦੀ ਨਾਲ ਸੁਨਣਗੇ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਪ੍ਰਭਾਵੀ ਰਹੋਗੇ।

ਮਿਥੁਨ : ਮਿੱਤਰਾਂ, ਕੰਮਕਾਜੀ ਸਾਥੀਆਂ, ਵੱਡੇ ਲੋਕਾਂ ਦੀ ਮਦਦ ਆਪ ਨੂੰ ਮਿਲ ਸਕਦੀ ਹੈ, ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ।

ਕਰਕ : ਸਿਤਾਰਾ ਵਪਾਰ, ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਹਟੇਗੀ, ਕੰਮਕਾਜੀ ਵਿਅਸਤਤਾ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ।

ਸਿੰਘ : ਅਰਥ ਅਤੇ ਕਾਰੋਬਾਰੀ ਸਥਿਤੀ ਸੰਤੋਖਜਨਕ, ਜਨਰਲ ਤੌਰ ’ਤੇ ਆਪ ਨੂੰ ਆਪਣੇ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਘਟੀਆ ਲੋਕਾਂ ਤੋਂ ਸੁਚੇਤ ਰਹੋ।

ਕੰਨਿਆ : ਸਿਤਾਰਾ ਨੁਕਸਾਨ, ਪ੍ਰੇਸ਼ਾਨੀ ਵਾਲਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਖਰਚ ਵੀ ਵਧਣਗੇ।

ਤੁਲਾ : ਮਿੱਟੀ- ਰੇਤਾ-ਬਜਰੀ-ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ ਪਰ ਸੁਭਾਅ ’ਚ ਗੁੱਸੇ ਦਾ ਅਸਰ।

ਬ੍ਰਿਸ਼ਚਕ : ਸਫਲਤਾ ਸਾਥ ਦੇਵੇਗੀ, ਵੱਡੇ ਲੋਕਾਂ ’ਚ ਪੈਠ ਅਤੇ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਰਾਹੂ ਦੀ ਸਥਿਤੀ ਸੰਤਾਨ ਪੱਖੋਂ ਪ੍ਰੇਸ਼ਾਨੀ ਦੇਣ ਵਾਲੀ ਹੈ।

ਮਕਰ : ਸਿਤਾਰਾ ਪੇਟ ਲਈ ਕਮਜ਼ੋਰ, ਖਾਣ-ਪੀਣ ’ਚ ਬਦਪਰਹੇਜ਼ੀ ਨਾ ਕਰੋ, ਲਿਖਣ-ਪੜ੍ਹਣ ਦਾ ਕੰਮ ਵੀ ਸੁਚੇਤ ਰਹਿ ਕੇ ਕਰਨਾ ਚਾਹੀਦਾ ਹੈ।

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਹੈਲਦੀ ਨੇਚਰ ਵਾਲੇ ਲੋਕਾਂ ਦੀ ਸਰਗਰਮੀ ਪ੍ਰੇਸ਼ਾਨੀ ਦੇਣ ਵਾਲੀ ਹੈ।

ਮੀਨ : ਮਨ ਟੈਂਸ, ਪ੍ਰੇਸ਼ਾਨ, ਡਿਸਟਰਬ ਅਤੇ ਡਾਵਾਂਡੋਲ ਜਿਹਾ ਰਹਿ ਸਕਦਾ ਹੈ, ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲਓ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਨਹੀਂ ਹੋਵੇਗੀ।

1 ਅਗਸਤ 2022, ਸੋਮਵਾਰ
ਸਾਉਣ ਸੁਦੀ ਤਿੱਥੀ ਚੌਥ (1 ਅਗਸਤ ਦਿਨ ਰਾਤ ਅਤੇ 2 ਨੂੰ ਸਵੇਰੇ 5.14 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਸਿੰਘ ’ਚ

ਮੰਗਲ ਮੇਖ ’ਚ

ਬੁੱਧ ਸਿੰਘ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 10 (ਸਾਉਣ), ਹਿਜਰੀ ਸਾਲ 1444, ਮਹੀਨਾ : ਮੁਹੱਰਮ, ਤਰੀਕ : 2, ਸੂਰਜ ਉਦੇ ਸਵੇਰੇ 5.48 ਵਜੇ, ਸੂਰਜ ਅਸਤ ਸ਼ਾਮ 7.20 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਫਾਲਗੁਣੀ (ਸ਼ਾਮ 4.06 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਫਾਲਗੁਣੀ, ਯੋਗ : ਪਰਿਧ (ਸ਼ਾਮ 7.03 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਸਿੰਘ ਰਾਸ਼ੀ ’ਤੇ (ਰਾਤ 10.29 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸ਼ਾਮ 4.47 ਤੋਂ ਲੈ ਕੇ ਅਗਲੇ ਦਿਨ (2 ਅਗਸਤ) ਸਵੇਰੇ 5.14 ਤੱਕ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦੁਰਵਾ ਗਣਪਤੀ ਵਰਤ, ਵਰਦ ਚੌਥ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਲੋਕ ਮਾਨਿਯ ਬਾਲ ਗੰਗਾਧਰ ਤਿਲਕ ਪੁੰਨਤਿਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Karan Kumar

Content Editor

Related News