ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

Tuesday, May 17, 2022 - 02:19 AM (IST)

ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

ਮੇਖ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਮੌਸਮ ਦਾ ਐਕਸਪੋਜ਼ਰ ਵੀ ਸਿਹਤ ਨੂੰ ਅਪਸੈੱਟ ਕਰਨ ਵਾਲਾ ਹੈ, ਲੈਣ-ਦੇਣ ਦੇ ਕੰਮ ਵੀ ਜਲਦਬਾਜ਼ੀ ਨਾਲ ਫਾਈਨਲ ਨਾ ਕਰੋ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੰਮ ਅਣਮੰਨੇ ਅਤੇ ਡਾਵਾਂਡੋਲ ਮਨ ਨਾਲ ਨਾ ਕਰੋ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੁਝ ਨਾਰਾਜ਼-ਨਾਰਾਜ਼ ਨਜ਼ਰ ਆਉਣਗੇ।

ਮਿਥੁਨ : ਮਨ ਅਸ਼ਾਂਤ, ਪ੍ਰੇਸ਼ਾਨ, ਅਸਥਿਰ ਅਤੇ ਡਰਿਆ ਡਰਿਆ ਰਹੇਗਾ, ਇਸ ਲਈ ਆਪ ਕਿਸੇ ਵੀ ਕੰਮ ਜਾਂ ਯਤਨ ਨੂੰ ਟਾਰਗੈੱਟ ਤੱਕ ਲੈ ਜਾਣ ’ਚ ਮੁਸ਼ਕਿਲ ਮਹਿਸੂਸ ਕਰੋਗੇ।

ਕਰਕ : ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਆਪ ਕਿਸੇ ਸਕੀਮ ਜਾਂ ਪ੍ਰੋਗਰਾਮ ਨੂੰ ਉਸ ਦੇ ਟਾਰਗੈੱਟ ਵੱਲ ਨਾ ਲਿਜਾ ਸਕੋਗੇ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਜੀਅ ਨਾ ਲੱਗੇਗਾ।

ਸਿੰਘ : ਪ੍ਰਾਪਰਟੀ ਦੇ ਕੰਮ ਲਈ ਸਿਤਾਰਾ ਕਮਜ਼ੋਰ, ਇਸ ਲਈ ਆਪ ਦਾ ਕੋਈ ਯਤਨ ਫਰੂਟਫੁਲ ਸਿੱਧ ਨਾ ਹੋਵੇਗਾ। ਸੁਭਾਅ ’ਚ ਗੁੱਸਾ ਰਹੇਗਾ, ਉਂਝ ਸ਼ਤਰੂ ਵੀ ਕਮਜ਼ੋਰ ਰਹਿਣਗੇ।

ਕੰਨਿਆ : ਘਟੀਆ ਲੋਕਾਂ ਨਾਲ ਨਾ ਤਾਂ ਨੇੜਤਾ ਰੱਖੋ ਅਤੇ ਨਾ ਹੀ ਉਨ੍ਹਾਂ ’ਤੇ ਉਮੀਦ ਰੱਖੋ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ’ਤੇ ਕੰਮ ’ਚ ਬਿਜ਼ੀ ਰਹਿਣਗੇ।

ਤੁਲਾ : ਅਰਥ ਦਸ਼ਾ ਕਮਜ਼ੋਰ ਅਤੇ ਪਤਲੀ ਰਹੇਗੀ, ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕੋਈ ਵੀ ਕੰਮਕਾਜੀ ਕੋਸ਼ਿਸ਼ ਜਾਂ ਯਤਨ ਬੇ-ਧਿਆਨੀ ਨਾਲ ਨਾ ਕਰੋ।

ਬ੍ਰਿਸ਼ਚਕ : ਕੰਮਕਾਜੀ ਦਸ਼ਾ ਚੰਗੀ, ਹਰ ਯਤਨ ਨੂੰ ਉਸ ਦੇ ਟਾਰਗੈੱੱਟ ਤੱਕ ਲੈ ਜਾਣ ’ਚ ਆਪ ਨੂੰ ਮੁਸ਼ਕਿਲ ਮਹਿਸੂਸ ਹੋਵੇਗੀ, ਨੇਕ ਕੰਮਾਂ ’ਚ ਧਿਆਨ ਘੱਟ ਲੱਗੇਗਾ।

ਧਨ : ਖਰਚਿਆਂ ਦਾ ਜ਼ੋਰ, ਲੈਣ-ਦੇਣ ਦੇ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰਨੇ ਠੀਕ ਰਹਿਣਗੇ, ਨੁਕਸਾਨ ਦਾ ਡਰ, ਕੋਈ ਵੀ ਕੰਮ ਬੇ-ਧਿਆਨੀ ਨਾਲ ਨਾ ਕਰੋ।

ਮਕਰ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਸਿਤਾਰਾ ਅਨੁਕੂਲ ਰਹੇਗਾ।

ਕੁੰਭ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ, ਸ਼ਤਰੂ ਆਪ ਅੱਗੇ ਠਹਿਰਨ ਤੋਂ ਸੰਕੋਚ ਕਰਨਗੇ।

ਮੀਨ : ਧਾਰਮਿਕ ਕੰਮਾਂ ਨਾਲ ਜੁੜਣ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਕੰਮਕਾਜੀ ਦਸ਼ਾ ਸੰਤੋਖਜਨਕ, ਜਨਰਲ ਹਾਲਾਤ ਵੀ ਠੀਕ ਠਾਕ ਰਹਿਣਗੇ।

17 ਮਈ 2022, ਮੰਗਲਵਾਰ

ਜੇਠ ਵਦੀ ਤਿੱਥੀ ਏਕਮ (ਸਵੇਰੇ 6.26 ਤੱਕ) ਅਤੇ ਮਗਰੋਂ ਤਿਥੀ ਦੂਜ (ਜਿਹੜੀ ਕਸ਼ੈਅ ਹੋ ਗਈ ਹੈ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਕੁੰਭ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 27 (ਵਿਸਾਖ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 15, ਸੂਰਜ ਉਦੇ ਸਵੇਰੇ 5.35 ਵਜੇ, ਸੂਰਜ ਅਸਤ ਸ਼ਾਮ 7.14 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਨੁਰਾਧਾ (ਸਵੇਰੇ 10.46 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸ਼ਿਵ (ਰਾਤ 10.37 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 10.46 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਵਦੀ ਪੱਖ ਸ਼ੁਰੂ, ਸ਼੍ਰੀ ਨਾਰਦ ਜਯੰਤੀ, ਵਿਸ਼ਵ ਦੂਰ ਸੰਚਾਰ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mukesh

Content Editor

Related News