ਰਾਸ਼ੀਫਲ: ਯਤਨ ਕਰਨ ਨਾਲ ਬਣਨਗੇ ਜ਼ਮੀਨੀ ਕੰਮ

Wednesday, Nov 03, 2021 - 03:47 AM (IST)

ਰਾਸ਼ੀਫਲ: ਯਤਨ ਕਰਨ ਨਾਲ ਬਣਨਗੇ ਜ਼ਮੀਨੀ ਕੰਮ

ਮੇਖ : ਕਮਜ਼ੋਰ ਸਿਤਾਰੇ ਕਰ ਕੇ ਆਪੋਜ਼ਿਟ ਹਾਲਾਤ ਨਾਲ ਵਾਸਤਾ ਪੈ ਸਕਦਾ ਹੈ, ਬੇਧਿਆਨੀ ਨਾਲ ਕੋਈ ਵੀ ਕੰਮ ਨਾ ਕਰਨਾ ਸਹੀ ਰਹੇਗਾ।

ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਰਹਿ ਸਕਦੀ ਹੈ।

ਮਿਥੁਨ : ਯਤਨ ਕਰਨ ’ਤੇ ਕਿਸੇ ਜ਼ਮੀਨੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਾ ਸਕਣਗੇ।

ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਉਤਸ਼ਾਹ-ਹਿੰਮਤ ਅਤੇ ਭੱਜਦੌੜ ਕਰਨ ਦੀ ਸ਼ਕਤੀ ਬਣੀ ਰਹੇਗੀ।

ਸਿੰਘ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪ੍ਰੋਗਰਾਮਿੰਗ ’ਚ ਕੁਝ ਪੇਸ਼ਕਦਮੀ ਹੋਵੇਗੀ, ਵਿਰੋਧੀ ਆਪ ਅੱਗੇ ਟਿਕ ਨਾ ਸਕਣਗੇ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰਖੋ।

ਤੁਲਾ : ਖਰਚਿਆਂ ਕਰ ਕੇ ਕਿਸੇ ਸਮੇਂ ਅਰਥ ਤੰਗੀ ਦੀ ਸਥਿਤੀ ਨਾਲ ਨਿਪਟਣਾ ਪੈ ਸਕਦਾ ਹੈ, ਜਲਦਬਾਜ਼ੀ ’ਚ ਵੀ ਕੋਈ ਕੰਮ ਫਾਈਨਲ ਨਹੀਂ ਕਰਨਾ ਚਾਹੀਦਾ।

ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਧਨ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਸਾਫਟ, ਕੰਸੀਡ੍ਰੇਟ ਬਣੇ ਰਹਿਣਗੇ।

ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਅਤੇ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰਖੋ।

ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਅਤੇ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰਖੋ।

ਮੀਨ : ਵਪਾਰਿਕ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦਾ ਲਿਹਾਜ਼ ਕਰਨਗੇ ਅਤੇ ਇਕ ਦੂਜੇ ਦੀ ਗੱਲ ਧਿਆਨ ਨਾਲ ਸੁਣਨਗੇ।

3 ਨਵੰਬਰ 2021, ਬੁੱਧਵਾਰ ਕੱਤਕ ਵਦੀ ਤਿਥੀ ਤਰੋਦਸ਼ੀ (ਸਵੇਰੇ 9.02 ਤਕ) ਅਤੇ ਮਗਰੋਂ ਤਿਥੀ ਚੌਦਸ। (ਜਿਹੜ਼ੀ ਕਸ਼ੈਅ ਹੋ ਗਈ ਹੈ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਕੰਨਿਆ ’ਚ

ਮੰਗਲ ਤੁਲਾ ’ਚ

ਬੁੱਧ ਤੁਲਾ ’ਚ

ਗੁਰੂ ਮਕਰ ’ਚ

ਸ਼ੁੱਕਰ ਧਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਕੱਤਕ ਪ੍ਰਵਿਸ਼ਟੇ 18 , ਰਾਸ਼ਟਰੀ ਸ਼ਕ ਸੰਮਤ :1943, ਮਿਤੀ : 12 (ਕੱਤਕ), ਹਿਜਰੀ ਸਾਲ 1443, ਮਹੀਨਾ : ਰਬਿ-ਉਲ-ਅੱਵਲ, ਤਰੀਕ : 27 , ਸੂਰਜ ਉਦੇ ਸਵੇਰੇ 6.49 ਵਜੇ, ਸੂਰਜ ਅਸਤ ਸ਼ਾਮ 5.33 ਵਜੇ (ਜਲੰਧਰ ਟਾਈਮ) ਨਕਸ਼ੱਤਰ :ਹਸਤ(ਸਵੇਰੇ 9.58 ਤਕ) ਅਤੇ ਮਗਰੋਂ ਨਕਸ਼ੱਤਰ ਚਿਤਰਾ ਯੋਗ : ਵਿਸ਼ਕੁੰਭ (ਬਾਅਦ ਦੁਪਹਿਰ 2.52 ਤਕ) ਅਤੇ ਮਗਰੋਂ ਯੋਗ ਧ੍ਰਿਤੀ ਚੰਦਰਮਾ : ਕੰਨਿਆ ਰਾਸ਼ੀ ’ਤੇ (ਰਾਤ 8.53 ਤਕ ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 9.02 ਤੋਂ ਲੈ ਕੇ ਰਾਤ 7.33 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਹਨੂਮਾਨ ਜਯੰਤੀ (ਉਤਰ ਭਾਰਤ) ਸ੍ਰੀਧਨਵੰਤਰੀ ਜਯੰਤੀ, ਨਰਕ ਚੌਦਸ, ਰੂਪ ਚੌਦਸ, ਮੇਲਾ ਕਾਲੀ ਬਾੜੀ (ਸ਼ਿਮਲਾ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News