ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
Sunday, Aug 15, 2021 - 03:34 AM (IST)

ਮੇਖ : ਯਤਨ ਕਰਨ ’ਤੇ ਆਪ ਦਾ ਕੋਈ ਪ੍ਰੋਗਰਾਮ ਕੁਝ ਅੱਗੇ ਵਧ ਸਕਦਾ ਹੈ, ਸਫਲਤਾ ਦੇ ਰਸਤੇ ਖੁੱਲ੍ਹਣਗੇ, ਅਰਥ ਅਤੇ ਕਾਰੋਬਾਰੀ ਸਥਿਤੀ ਪਹਿਲੇ ਦੀ ਤਰ੍ਹਾਂ ਰਹੇਗੀ।
ਬ੍ਰਿਖ : ਕਿਸੇ ਨਾ ਕਿਸੇ ਫ੍ਰੰਟ ’ਤੇ ਜਾਂ ਕਿਸੇ ਨਾ ਕਿਸੇ ਪੱਖ ’ਤੇ ਵੈਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਅਤੇ ਪਾਜ਼ੇਟਿਵ ਰਹੋ।
ਮਿਥੁਨ :ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਮੋਰੇਲ ਬੂਸਟਿੰਗ ਬਣੀ ਰਹੇਗੀ ਪਰ ਢਈਆ ਸਿਹਤ ਨੂੰ ਅਪਸੈੱਟ ਰੱਖ ਸਕਦਾ ਹੈ।
ਕਰਕ : ਜ਼ਮੀਨੀ ਅਤੇ ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਵਿਰੋਧੀ ਕਮਜ਼ੋਰ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਆਪ ’ਚ ਹਿੰਮਤ, ਉਤਸ਼ਾਹ ਅਤੇ ਭੱਜਦੌੜ ਕਰਨ ਦੀ ਤਾਕਤ ਬਣੀ ਰਹੇਗੀ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਅਰਥ -ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਕੰਮ-ਕਾਜੀ ਮੁਸ਼ਕਲ ਹਟੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਉੱਤਮ,ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖੋ।
ਬ੍ਰਿਸ਼ਚਕ : ਖਰਚਿਆਂ ਕਰਕੇ ਅਰਥਦਸ਼ਾ ਤੰਗ ਰਹੇਗੀ, ਵੈਸੇ ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ, ਟਾਲ ਦੇਣਾ ਚਾਹੀਦਾ ਹੈ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਹੀ ਕਰੋ।
ਧਨ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਕੰਸਲਟੈਂਸੀ, ਬਿਊਟੀਫਿਕੇਸ਼ਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਮਕਰ : ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟ ਸਕਦੀ ਹੈ, ਸ਼ਤਰੂ ਕਮ਼ਜ਼ੋਰ ਤੇਜਹੀਣ ਰਹਿਣਗੇ।
ਕੁੰਭ : ਸਟ੍ਰਾਂਗ ਸਿਤਾਰਾਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਹੈ ਮਾਣ-ਸਨਮਾਨ ਦੀ ਪ੍ਰਾਪਤੀ ਪਰ ਕਿਸੇ ਵੀ ਸਰਕਾਰੀ ਯਤਨ ਨੂੰ ਲਾਇਟਲੀ ਨਾ ਕਰੋ।
ਮੀਨ : ਪੇਟ ਅਤੇ ਖਾਣ-ਪੀਣ ਦਾ ਧਿਆਨ ਰੱਖੋ, ਪਾਣੀ ਅਤੇ ਬਾਏ ਵਸਤਾਂ ਦੀ ਵਰਤੋਂ ਵੀ ਧਿਆਨ ਨਾ ਕਰੋ, ਨੁਕਸਾਨ ਅਤੇ ਧਨ ਹਾਨੀ ਦਾ ਡਰ ਰਹੇਗਾ।
15 ਅਗਸਤ 2021, ਐਤਵਾਰ ਸਾਉਣ ਸੁਦੀ ਤਿਥੀ ਸਪਤਮੀ (ਸਵੇਰੇ 9.52 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਤੁਲਾ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ’ ਚ
ਗੁਰੂ ਕੁੰਭ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਸਾਉਣ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 24(ਸਾਉਣ), ਹਿਜਰੀ ਸਾਲ 1443, ਮਹੀਨਾ : ਮੁਹਰਰਮ ਤਰੀਕ : 6, ਸੂਰਜ ਉਦੇ ਸਵੇਰੇ 5.57 ਵਜੇ, ਸੂਰਜ ਅਸਤ ਸ਼ਾਮ 7.07 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (15-16 ਮੱਧ ਰਾਤ 4.26 ਤੱਕ) ਅਤੇ ਮਗਰੋਂ ਨਕੱਸ਼ਤਰ ਅਨੁਰਾਧਾ, ਯੋਗ : ਸ਼ੁਕਲ (ਸਵੇਰੇ 8.31ਤੱਕ) ਅਤੇ ਮਗਰੋਂ ਯੋਗ ਬ੍ਰਹਮ ,ਚੰਦਰਮਾ : ਤੁਲਾ ਰਾਸ਼ੀ ’ਤੇ (ਰਾਤ 10.46 ਤੱਕ)ਅਤੇ ਮਗਰੋਂ ਬ੍ਰ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 9.52 ਤੋਂ ਲੈ ਕੇ ਰਾਤ 8.25 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਆਜ਼ਾਦੀ ਦਿਵਸ, ਗੋਸਵਾਮੀ ਤੁਲਸੀ ਦਾਸ ਜਯੰਤੀ,ਸ਼੍ਰੀ ਦੁਰਗਾ ਅਸ਼ਟਮੀ ਮੇਲਾ ਨੈਣਾ ਦੇਵੀ, ਮੇਲਾ ਛਿਣਮਸਤਿਕਾ (ਚਿੰਤਪੁਰਨੀ) ਅਤੇ ਮੇਲਾ ਚਾਮੁੰਡਾ ਸਮਾਪਤ, ਸ਼੍ਰੀ ਅਰਬਿੰਦੂ ਘੋਸ਼ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)