ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

Tuesday, Jun 22, 2021 - 03:32 AM (IST)

ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

ਮੇਖ- ਸਿਤਾਰਾ ਸਿਹਤ ਨੂੰ ਡਿਸਟਰਬ ਰੱਖਣ ਅਤੇ ਮਨ ’ਤੇ ਨੈਗੇਟਿਵ ਸੋਚ ਵਧਾਉਣ ਵਾਲਾ, ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੇ ਝਮੇਲੇ ’ਚ ਫਸੋ।

ਬ੍ਰਿਖ- ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਸਫਲਤਾ ਤਾਂ ਮਿਲੇਗੀ ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ, ਫੈਮਿਲੀ ਫ੍ਰੰਟ ’ਤੇ ਤਣਾਤਣੀ ਬਣੀ ਰਹਿਣ ਦਾ ਡਰ।

ਮਿਥੁਨ- ਵਿਰੋਧੀਆਂ, ਖਾਸ ਕਰਕੇ ਹਲਕੀ ਸੋਚ ਅਤੇ ਨੇਚਰ ਵਾਲੇ ਦੁਸ਼ਮਣਾਂ ਨੂੰ ਨਾ ਤਾਂ ਲਿਫਟ ਦਿਓ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ, ਮਨ ਟੈਂਸ ਜਿਹਾ ਰਹੇਗਾ।

ਕਰਕ- ਮਨ ਅਤੇ ਬੁੱਧੀ ’ਤੇ ਕੋਈ ਨਾ ਕੋਈ ਨੈਗੇਟਿਵ ਅਤੇ ਗਲਤ ਸੋਚ ਪ੍ਰਭਾਵੀ ਰਹੇਗੀ, ਇਸ ਲਈ ਜਿਹੜਾ ਵੀ ਕੰਮ ਕਰੋ, ਸੋਚ ਵਿਚਾਰ ਕੇ ਕਰੋ, ਜਨਰਲ ਹਾਲਾਤ ਅਨੁਕੂਲ ਚਲਣਗੇ।

ਸਿੰਘ- ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਅਦਾਲਤ ’ਚ ਜਾਣ ਤੋਂ ਬਚਣਾ ਚਾਹੀਦਾ ਹੈ, ਜਨਰਲ ਸਮਾਂ ਪੇਚੀਦਗੀ ਅਤੇ ਝਮੇਲਿਆਂ ਵਾਲਾ ਹੋ ਸਕਦਾ ਹੈ।

ਕੰਨਿਆ- ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ, ਸਾਥੀਆਂ, ਮਿੱਤਰਾਂ ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ, ਕਿਉਂਕਿ ਉਹ ਬੇ-ਇਜਾਜ਼ ਹੋ ਕੇ ਆਪ ਨੂੰ ਡੀਲ ਕਰਨਗੇ।

ਤੁਲਾ- ਲੈਣ-ਦੇਣ ਦੇ ਕੰਮ ਧਿਆਨ ਨਾਲ ਕਰਨੇ ਚਾਹੀਦੇ ਹਨ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਾਰੋਬਾਰੀ ਟੂਰ ਵੀ ਬੇਕਾਰ ਜਿਹਾ ਰਹਿ ਸਕਦਾ ਹੈ।

ਬ੍ਰਿਸ਼ਚਕ- ਕਾਰੋਬਾਰੀ ਦਸ਼ਾ ਸਹੀ ਪਰ ਮਨ ਕੰਮਕਾਜ ’ਚ ਨਹੀਂ ਲੱਗੇਗਾ, ਸਗੋਂ ਬੇਕਾਰ ਕੰਮਾਂ ਵੱਲ ਮਨ ਭੱਜੇਗਾ, ਤਬੀਅਤ ਵੀ ਡਿਸਟਰਬ ਜਿਹੀ ਰਹੇਗੀ।

ਧਨ- ਜਨਰਲ ਸਿਤਾਰਾ ਉਲਝਣਾਂ, ਪੰਗਿਆਂ, ਝਮੇਲਿਆਂ ਨੂੰ ਜਗਾਈ ਰੱਖੇਗਾ, ਲਿਖਣ ਪੜ੍ਹਨ ਦੇ ਕੰਮ ਲਈ ਵੀ ਸੁਚੇਤ ਹੀ ਰਹੋ, ਕਿਉਂਕਿ ਸਮਾਂ ਪ੍ਰੇਸ਼ਾਨੀਆਂ ਵਾਲਾ ਹੋ ਸਕਦਾ ਹੈ।

ਮਕਰ- ਜਨਰਲ ਸਿਤਾਰਾ ਮਜ਼ਬੂਤ, ਵਪਾਰ ਕਾਰੋਬਾਰ ’ਚ ਲਾਭ ਵਾਲਾ ਸਮਾਂ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਹਟੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਸਮਾਂ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰਾਂ ਦੇ ਰੁਖ ’ਚ ਵੀ ਸਖਤੀ ਰਹਿ ਸਕਦੀ ਹੈ, ਮਨ ਡਿਸਟਰਬ ਜਿਹਾ ਰਹੇਗਾ।

ਮੀਨ- ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵ ਸੋਚ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ ਰਹੇਗਾ।

22 ਜੂਨ 2021, ਮੰਗਲਵਾਰ ਜੇਠ ਸੁਦੀ ਤਿਥੀ ਦੁਆਦਸ਼ੀ (ਸਵੇਰੇ 10.22 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਤੁਲਾ ’ਚ

ਮੰਗਲ ਕਰਕ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078,ਹਾੜ੍ਹ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 1 (ਹਾੜ੍ਹ), ਹਿਜਰੀ ਸਾਲ 1442, ਮਹੀਨਾ : ਜ਼ਿਲਕਾਦ ਤਰੀਕ : 11, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (ਬਾਅਦ ਦੁਪਹਿਰ 2.22 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸਿੱਧ (ਦੁਪਹਿਰ 1.51 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ ਨੌਂ ਵਜੇ ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਭੋਮ ਪ੍ਰਦੋਸ਼ ਵਰਤ, ਚੰਪਨ ਦੁਆਦਸ਼ੀ, ਵਟ ਸਾਵਿਤਰੀ ਵਰਤ ਸ਼ੁਰੂ, ਰਾਸ਼ਟਰੀ ਸ਼ਕ ਹਾੜ੍ਹ ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News