ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

Sunday, Jun 13, 2021 - 02:13 AM (IST)

ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

ਮੇਖ- ਸਿਤਾਰਾ ਦੁਪਹਿਰ ਤੱਕ ਕਿਸੇ ਕੰਮਕਾਜੀ ਕੰਮ ਨੂੰ ਸੰਵਾਰਨ ’ਚ ਮਦਦ ਦੇਣ ਵਾਲਾ ਪਰ ਬਾਅਦ ’ਚ ਵੱਡੇ ਲੋਕਾਂ, ਅਫਸਰਾਂ ’ਚ ਆਪ ਦੀ ਪੈਠ-ਦਨਦਨਾਹਟ ਵਧੇਗੀ।

ਬ੍ਰਿਖ- ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ ਪਰ ਬਾਅਦ ’ਚ ਵੱਡੇ ਲੋਕਾਂ ’ਚ ਆਪ ਦੀ ਪੁੱਛ-ਗਿੱਛ ਜ਼ਿਆਦਾ ਹੋ ਸਕਦੀ ਹੈ।

ਮਿਥੁਨ- ਕਾਰੋਬਾਰੀ ਕੰਮਾਂ ਦਾ ਸਿਤਾਰਾ ਚੰਗਾ, ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਅਤੇ ਉਸ ਦੇ ਟਾਰਗੇਟ ਵੱਲ ਲੈ ਜਾਣ ਦੇ ਪ੍ਰਤੀ ਆਪ ਦਾ ਰੁਖ ਪਾਜ਼ੇਟਿਵ ਰਹੇਗਾ।

ਕਰਕ- ਸਿਤਾਰਾ ਦੁਪਹਿਰ ਤੱਕ ਨੁਕਸਾਨ ਦੇਣ, ਖਰਚ ਵਧਾਉਣ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ ਪਰ ਬਾਅਦ ’ਚ ਹਰ ਕੰਮ ਨਿਪਟਾਉਣ ਲਈ ਆਪ ਦੀ ਸਰਗਰਮੀ ਵਧੇਗੀ।

ਸਿੰਘ- ਸਿਤਾਰਾ ਦੁਪਹਿਰ ਤੱਕ ਵਪਾਰ, ਕਾਰੋਬਾਰ ਦੇ ਕੰਮਾਂ ਲਈ ਚੰਗਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਨਾ ਚਾਹੁੰਦੇ ਹੋਏ ਵੀ ਕੰੰਮ ਉਲਝਦਾ ਨਜ਼ਰ ਆਵੇਗਾ।

ਕੰਨਿਆ- ਸਿਤਾਰਾ ਦੁਪਹਿਰ ਤੱਕ ਸਫਲਤਾ ਦੇਣ ਅਤੇ ਤੇਜ ਪ੍ਰਭਾਵ ਵਧਾਉਣ ਵਾਲਾ ਪਰ ਬਾਅਦ ’ਚ ਵਪਾਰ ਕਾਰੋਬਾਰ ’ਚ ਲਾਭ ਮਿਲੇਗਾ, ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

ਤੁਲਾ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਵਿਜਈ-ਪ੍ਰਭਾਵੀ ਰੱਖੇਗਾ ਪਰ ਰਾਹੂ ਦੀ ਸਥਿਤੀ ਸਿਹਤ ਨੂੰ ਕਮਜ਼ੋਰ-ਅਪਸੈੱਟ ਰੱਖਣ ਵਾਲੀ ਹੈ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤੱਕ ਸਿਹਤ ਨੂੰ ਖਰਾਬ ਰੱਖਣ ਵਾਲਾ, ਪਾਣੀ ਅਤੇ ਬਾਈ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

ਧਨ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ ਪਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣ ਸਕਦਾ ਹੈ।

ਮਕਰ- ਸਿਤਾਰਾ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਅਤੇ ਪ੍ਰਾਬਲਮਜ਼ ਵਾਲਾ, ਇਸ ਲਈ ਸਾਵਧਾਨੀ ਵਰਤੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ, ਇੱਜ਼ਤ ਵਧੇਗੀ।

ਕੁੰਭ- ਸਿਤਾਰਾ ਦੁਪਹਿਰ ਤੱਕ ਬਿਹਤਰ, ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ ਪਰ ਬਾਅਦ ’ਚ ਸਮਾਂ ਪੰਗਿਆਂ ਨੂੰ ਜਗਾਉਣ ਅਤੇ ਟੈਂਸ ਰੱਖਣ ਵਾਲਾ ਬਣੇਗਾ।

ਮੀਨ- ਜਨਰਲ ਸਿਤਾਰਾ ਬਿਹਤਰ, ਜਿਹੜਾ ਆਪ ਦੀ ਕਿਸੇ ਸਕੀਮ ਪ੍ਰੋਗਰਾਮ ਨੂੰ ਉਸ ਦੇ ਟਾਰਗੇਟ ਵੱਲ ਵਧਾਉਣ ’ਚ ਮਦਦਗਾਰ ਹੋਵੇਗਾ, ਮਾਣ-ਸਨਮਾਨ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

13 ਜੂਨ 2021, ਅੈਤਵਾਰ ਜੇਠ ਸੁਦੀ ਤਿਥੀ ਤੀਜ (ਰਾਤ 9.41 ਤਕ) ਅਤੇ ਮਗਰੋਂ ਤਿਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਮਿਥੁਨ ’ਚ

ਮੰਗਲ ਕਰਕ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਜੇਠ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 23(ਜੇਠ), ਹਿਜਰੀ ਸਾਲ 1442, ਮਹੀਨਾ : ਜ਼ਿਲਕਾਦ, ਤਰੀਕ :2, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.29 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਨਰਵਸੁ (ਸ਼ਾਮ 7.01 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਵ੍ਰਿਧੀ (ਸਵੇਰੇ 9.30 ਤੱਕ)­ ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮਿਥੁਨ ਰਾਸ਼ੀ ’ਤੇ (ਦੁਪਹਿਰ 12.32 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਰੰਭਾ ਤੀਜ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News