ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

06/10/2021 3:35:55 AM

ਮੇਖ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਪਲਾਨਿੰਗ ’ਚੋਂ ਕੋਈ ਪੇਚੀਦਗੀ ਹਟੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਤਬੀਅਤ ’ਚ ਰੰਗੀਨੀ, ਜਿੰਦਾਦਿਲੀ , ਖੁਸ਼ਦਿਲੀ ਬਣੀ ਰਹੇਗੀ।

ਮਿਥੁਨ- ਸਮਾਂ ਉਲਝਣਾਂ-ਮੁਸ਼ਕਲਾਂ ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਕਰਕ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਿਸੇ ਉਲਝੇ ਰੁਕੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲੇਗਾ।

ਸਿੰਘ- ਆਪ ਆਪਣੀ ਭੱਜ-ਦੌੜ ਕਰ ਕੇ ਕਿਸੇ ਰਾਜਕੀ ਸਮੱਸਿਆ ਨੂੰ ਸੈਟਲ ਕਰਨ ’ਚ ਸਫਲ ਹੋ ਸਕਦੇ ਹੋ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੰਨਿਆ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਘਟੀਆ ਲੋਕਾਂ ਤੋਂ ਫਾਸਲਾ ਰੱਖੋ।

ਤੁਲਾ- ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਕਰ ਕੇ ਤਬੀਅਤ ਕੁਝ ਕਮਜ਼ੋਰ ਅਤੇ ਅਪਸੈੱਟ ਜਿਹੀ ਰਹੇਗੀ ਪਰ ਕਾਰੋਬਾਰੀ ਕੰਮਾਂ ਦੀ ਦਸ਼ਾ ਚੰਗੀ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਰਿਸ਼ਤਿਆਂ ’ਚ ਮਿਠਾਸ, ਤਾਲਮੇਲ, ਸਹਿਯੋਗ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ।

ਧਨ- ਵਿਰੋਧ ਪੱਖ ਕਰ ਕੇ ਆਪ ਦਾ ਮਨ ਉਖੜਿਆ-ਉਖੜਿਆ ਅਤੇ ਅਸਥਿਰ ਜਿਹਾ ਰਹੇਗਾ, ਇਸ ਲਈ ਕਿਸੇ ਵੀ ਕੰਮ ਨੂੰ ਉਸ ਦੀ ਮੰਜ਼ਿਲ ਤਕ ਪਹੁੰਚਾਉਣ ਦੀ ਹਿੰਮਤ ਨਾ ਕਰ ਸਕੋਗੇ।

ਮਕਰ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਪਰ ਸੁਭਾਅ ’ਚ ਗੁੱਸੇ ਦਾ ਅਸਰ।                                                                                                                                                                                                                                                                                                                                                                        ਕੁੰਭ- ਜ਼ਮੀਨੀ ਕੰਮਾਂ ਲਈ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਆਪ ਆਪਣੀ ਕਿਸੇ ਬਾਧਾ ਮੁਸ਼ਕਲ ਨੂੰ ਹੱਲ ਕਰਨ ’ਚ ਕਾਮਯਾਬ ਹੋ ਸਕਦੇ ਹੋ।

ਮੀਨ- ਉਤਸ਼ਾਹ ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗ, ਵਿਰੋਧੀ ਕਮਜ਼ੋਰ ਰਹਿਣਗੇ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

10 ਜੂਨ 2021, ਵੀਰਵਾਰ ਜੇਠ ਵਦੀ ਤਿਥੀ ਮੱਸਿਆ (ਸ਼ਾਮ 4.23 ਤਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਕਰਕ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਜੇਠ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 20 (ਜੇਠ), ਹਿਜਰੀ ਸਾਲ 1442, ਮਹੀਨਾ : ਸ਼ਵਾਲ, ਤਰੀਕ : 28, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.28 ਵਜੇ (ਜਲੰਧਰ ਟਾਈਮ) ਨਕਸ਼ੱਤਰ : ਰੋਹਿਣੀ (ਪੁਰਵ ਦੁਪਹਿਰ 11.44 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ ਯੋਗ : ਧ੍ਰਿਤੀ (ਸਵੇਰੇ 7.47 ਤੱਕ)­ ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਬ੍ਰਿਖ ਰਾਸ਼ੀ ’ਤੇ ( 10-11 ਮੱਧ ਰਾਤ 1.10 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਜੇਠ ਮੱਸਿਆ, ਭਾਵਕਾ ਮੱਸਿਆ, ਸ਼ਨੈਸ਼ਚਰ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News