ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

01/19/2021 3:28:37 AM

ਮੇਖ- ਕਮਜ਼ੋਰ ਸਿਤਾਰਾ ਮਨ ਨੂੰ ਉਦਾਸ, ਪਰੇਸ਼ਾਨ ਅਤੇ ਟੈਂਸ ਰੱਖੇਗਾ, ਮਨ ਡਰਿਆ-ਡਰਿਆ ਅਤੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੇਗਾ।

ਬ੍ਰਿਖ- ਭੱਜ-ਦੌੜ ਕਰਨ ’ਤੇ ਆਪ ਦੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਮਨੋਬਲ ਅਤੇ ਪ੍ਰਭਾਵ ਦਬਦਬਾ ਬਣਿਆ ਰਹੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ ਰਹੇਗੀ।

ਮਿਥੁਨ- ਜ਼ਮੀਨੀ ਜਾਇਦਾਦੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਦੂਜੇ ਲੋਕ ਆਪ ਅੱਗੇ ਘਬਰਾਹਟ ਮਹਿਸੂਸ ਕਰਨਗੇ, ਮਾਣ-ਯਸ਼ ਦੀ ਪ੍ਰਾਪਤੀ।

ਕਰਕ- ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਕੋਸ਼ਿਸ਼ ਕਰਨ ’ਤੇ ਇਰਾਦੇ ਸਫਲ ਹੋਣਗੇ ਪਰ ਫੈਮਿਲੀ ਫਰੰਟ ’ਤੇ ਤਣਾਅ, ਖਿਚਾਤਣੀ, ਕਸ਼ਮਕਸ਼ ਬਣੀ ਰਹੇਗੀ।

ਸਿੰਘ- ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਅਤੇ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਪਰ ਕੋਈ ਵੀ ਸਰਕਾਰੀ ਯਤਨ ਹਲਕੀ ਕੋਸ਼ਿਸ਼ ਨਾਲ ਨਹੀਂ ਕਰਨਾ ਚਾਹੀਦਾ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਸੀਮਾ ’ਚ ਕਰੋ।

ਤੁਲਾ- ਬੇਕਾਬੂ ਖਰਚ ਅਰਥ ਦਸ਼ਾ ਤੰਗ ਰੱਖਣਗੇ, ਲੈਣ-ਦੇਣ ਦੇ ਕੰਮ ਵੀ ਅੱਖਾਂ ਖੋਲ੍ਹ ਕੇ ਕਰਨੇ ਚਾਹੀਦੇ ਹਨ, ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਬ੍ਰਿਸ਼ਚਕ- ਕਰਿਆਨਾ, ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ- ਸਰਕਾਰੀ-ਗੈਰ ਸਰਕਾਰੀ ਕੰਮਾਂ ਲਈ ਸਿਤਾਰਾ ਚੰਗਾ, ਵੈਸੇ ਵੀ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ, ਮਨ ’ਤੇ ਸਾਤਵਿਕ ਸੋਚ ਪ੍ਰਭਾਵੀ ਰਹੇਗੀ।

ਮਕਰ- ਆਪਣੇ ਗੁੱਸੇ ’ਤੇ ਕਾਬੂ ਰੱਖੋ, ਤਾਂਕਿ ਬਗੈਰ ਕਾਰਨ ਦੇ ਕਿਸੇ ਨਾਲ ਝਗੜਾ ਨਾ ਹੋ ਜਾਵੇ, ਯਤਨ ਕਰਨ ’ਤੇ ਕਿਸੇ ਸਕੀਮ ਪ੍ਰੋਗਰਾਮ ’ਚ ਪੇਸ਼ਕਦਮੀ ਹੋਵੇਗੀ।

ਕੁੰਭ- ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਕਮਜ਼ੋਰ ਇਸ ਲਈ ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ।

ਮੀਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਮਨ ’ਤੇ ਨੈਗੇਟਿਵ ਸੋਚ ਦਾ ਪ੍ਰਭਾਵ ਜ਼ਰੂਰ ਬਣਿਆ ਰਹੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News