ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

01/12/2021 1:49:49 AM

ਮੇਖ- ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਹਰ ਕੰਮ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਤੇ ਅਪਰੋਚ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।

ਬ੍ਰਿਖ- ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਰੂਚੀ ਰਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਮਿਥੁਨ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਜਿਹਾ ਰਹੇਗਾ, ਨਾ ਤਾਂ ਲਿਖਣ-ਪੜ੍ਹਨ ਦਾ ਕੰਮ ਬੇਧਿਆਨੀ ਨਾਲ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਕਰਕ- ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਹਰ ਕੰਮ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਤੇ ਅਪਰੋਚ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।

ਸਿੰਘ- ਆਪ ਆਪਣੀ ਹਿੰਮਤ, ਪਾਜ਼ੇਟਿਵ ਸੋਚ ਅਤੇ ਭੱਜ-ਦੌੜ ਕਰਕੇ ਆਪਣੀ ਪਲਾਨਿੰਗ ਨੂੰ ਕੁਝ ਅੱਗੇ ਵਧਾ ਸਕਦੇ ਹੋ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕੰਨਿਆ- ਯਤਨ ਕਰਨ ’ਤੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਸੁਧਰੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਸੰਤਾਨ ਵੀ ਸਹਿਯੋਗੀ, ਸੁਪੋਰਟਿਵ ਰੁਖ ਰੱਖੇਗੀ।

ਤੁਲਾ- ਜਨਰਲ ਸਿਤਾਰਾ ਸਟ੍ਰਾਂਗ, ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਕੰਮਕਾਜੀ ਮੋਰਚੇ ’ਤੇ ਵੀ ਆਪ ਪੂਰੀ ਤਰ੍ਹਾਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਬ੍ਰਿਸ਼ਚਕ- ਸਿਤਾਰਾ ਧਨ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕਿਸੇ ਪੈਂਡਿੰਗ ਪਏ ਕੰਮਕਾਜੀ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਧਨ- ਵਪਾਰਕ ਕੰਮਾਂ ਲਈ ਸਿਤਾਰਾ ਬਿਹਤਰ, ਜਿਸ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਉਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ।

ਮਕਰ- ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਕਰਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।

ਕੁੰਭ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਕੰਮਾਂ ’ਚ ਬਿਹਤਰੀ ਹੋਵੇਗੀ, ਆਪ ਆਪਣੇ ਕਾਰੋਬਾਰੀ ਕੰਮਾਂ ਨੂੰ ਪੂਰੇ ਉਤਸ਼ਾਹ, ਜੋਸ਼, ਹਿੰਮਤ ਨਾਲ ਨਿਪਟਾ ਸਕੋਗੇ।

ਮੀਨ- ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਵੀ ਆਪ ਦੇ ਪ੍ਰਤੀ ਸਾਫਟ, ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।

12 ਜਨਵਰੀ 2021, ਮੰਗਲਵਾਰ

ਪੋਹ ਵਦੀ ਤਿਥੀ ਚੌਦਸ (ਦੁਪਹਿਰ 12.23 ਤਕ) ਅਤੇ ਮਗਰੋਂ ਤਿਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ ’ਚ

ਚੰਦਰਮਾ ਧਨ ’ਚ

ਮੰਗਲ ਮੇਖ ’ਚ

ਬੁੱੱਧ ਮਕਰ ’ਚ

ਗੁਰੂ ਮਕਰ ’ਚ

ਸ਼ੁੱਕਰ ਧਨ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਪੋਹ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ :1942, ਮਿਤੀ :22 (ਪੋਹ), ਹਿਜਰੀ ਸਾਲ 1442, ਮਹੀਨਾ : ਜਮਾਦਿ-ਉਲ-ਅੱਵਲ, ਤਰੀਕ : 27, ਨਕਸ਼ੱਤਰ : ਮੂਲਾ (ਸਵੇਰੇ 7.38 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਵਿਯਾਘਾਤ (12-13 ਮੱਧ ਰਾਤ 2.47 ਤਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 7.38 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮੱਸਿਆ (ਦੁਪਹਿਰ 12.23 ਤੋਂ ਬਾਅਦ (ਿਪੱਤਰਾਂ ਦੇ ਕੰਮਾਂ ਅਤੇ ਤਰਪਨ ਆਦਿ ਲਈ), ਸੁਆਮੀ ਿਵਵੇਕਾਨੰਦ ਜਯੰਤੀ, ਰਾਸ਼ਟਰੀ ਯੁਵਾ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News