ਰਾਸ਼ੀਫਲ: ਵਪਾਰ ਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

Friday, Aug 21, 2020 - 03:11 AM (IST)

ਮੇਖ- ਜਨਰਲ ਸਿਤਾਰਾ ਕਮਜ਼ੋਰ ਇਸ ਲਈ ਆਪ ਦਾ ਮਨ ਕਿਸੇ ਵੀ ਕੰਮ ਨੂੰ ਉਸ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਰਾਜੀ ਨਹੀਂ ਹੋਵੇਗੀ, ਵੈਸੇ ਜਨਰਲ ਹਾਲਾਤ ’ਚ ਟੈਨਸ਼ਨ ਪਰੇਸ਼ਾਨੀ ਅਤੇ ਡਿਸਟਰਬੈਂਸ ਬਣੀ ਰਹੇਗੀ।

ਬ੍ਰਿਖ- ਜਨਰਲ ਸਿਤਾਰਾ ਸਟ੍ਰਾਂਗ,ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਲ ਹਟ ਸਕਦੀ ਹੈ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਮੂਡ ’ਚ ਖੁਸ਼ਦਿਲੀ ਬਣੀ ਰਹੇਗੀ।

ਮਿਥੁਨ- ਸਿਤਾਰਾ ਜਾਇਦਾਦ ਨਾਲ ਜੁੜੇ ਕੰਮ ਸੰਵਾਰਨ ਅਤੇ ਜਨਰਲ ਤੌਰ ’ਤੇ ਆਪ ਦੀ ਪੈਠ ਮਜ਼ਬੂਤ ਬਣਾਉਣ ਵਾਲਾ ਪਰ ਢਈਏ ਕਰ ਕੇ ਮਨ ਕਿਸੇ ਨਾ ਕਿਸੇ ਟੈਨਸ਼ਨ ਪਰੇਸ਼ਾਨੀ ’ਚ ਰਹਿ ਸਕਦਾ ਹੈ।

ਕਰਕ- ਮਿੱਤਰ, ਕੰਮਕਾਜੀ ਸਾਥੀ ਸਾਥ ਦੇਣਗੇ, ਸਹਿਯੋਗ ਕਰਨਗੇ, ਤਾਲਮੇਲ ਕਰਨਗੇ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਸਿੰਘ- ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ, ਛੋਟੇ ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਵੀ ਹਰ ਫਰੰਟ ’ਤੇ ਸਫਲ ਹੋਣਗੇ, ਹਾਵੀ-ਵਿਜਈ ਰਹੋਗੇ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰਨਾ ਸਹੀ ਰਹੇਗਾ।

ਤੁਲਾ- ਸਿਤਾਰਾ ਧਨ ਹਾਨੀ, ਪਰੇਸ਼ਾਨੀ ਵਾਲਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਸਫਰ ਟਾਲ ਦਿਓ।

ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਲਈ ਲਾਭ ਦੇਣ ਵਾਲਾ, ਜੇ ਕੋਈ ਕਾਰੋਬਾਰੀ ਪਲਾਨਿੰਗ ਲਟਕ ਰਹੀ ਹੋਵੇ ਤਾਂ ਯਤਨ ਕਰ ਲਵੋ ਉਸ ’ਚ ਕੁਝ ਨਾ ਕੁਝ ਬੇਹਤਰੀ ਜ਼ਰੂਰ ਹੋ ਜਾਵੇਗੀ ।

ਧਨ- ਜਨਰਲ ਸਿਤਾਰਾ ਸਰਕਾਰੀ ਕੰਮਾਂ ਲਈ ਚੰਗਾ, ਅਫਸਰਾਂ ਦੇ ਸੁਪਰੋਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਹਟ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਮਕਰ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ’ਚ ਮਦਦਗਾਰ ਹੋਵੇਗਾ, ਸ਼ੁੱਭ ਕੰਮਾਂ ’ਚ ਧਿਆਨ ਪਰ ਡਿਗਣ ਫਿਸਲਣ ਦਾ ਡਰ।

ਕੁੰਭ- ਸਿਤਾਰਾ ਪੇਟ ਲਈ ਕਿਉਂਕਿ ਕਮਜ਼ੋਰ ਇਸ ਲਈ ਪੂਰਾ ਪਰਹੇਜ਼ ਰੱਖਣਾ ਅਤੇ ਤਬੀਅਤ ਨੂੰ ਨਾ ਸੂਟ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ ਠੀਕ ਰਹੇਗਾ।

ਮੀਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ। ਹਰ ਮਾਮਲੇ ਨਾਲ ਨਿਪਟਣ ਲਈ ਦੋਵੇਂ ਪਤੀ-ਪਤਨੀ ਦੀ ਇਕੋ ਸੋਚ ਅਤੇ ਅਪਰੋਚ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।

21 ਅਗਸਤ 2020, ਸ਼ੁੱਕਰਵਾਰ ਭਾਦੋਂ ਵਦੀ ਤਿੱਥੀ ਤੀਜ (ਰਾਤ 11.03) ਮਗਰੋਂ ਿਤੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਕੰਨਿਆ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ

ਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ 1942, ਮਿਤੀ 30(ਸਾਉਣ), ਹਿਜਰੀ ਸਾਲ 1441, ਮਹੀਨਾ ਮੁਹੱਰਮ ਤਰੀਕ 1,, ਨਕਸ਼ੱਤਰ : ਉੱਤਰਾ ਫਾਲਗੁਣੀ (ਰਾਤ 9.29 ਤਕ) ਅਤੇ ਮਗਰੋਂ ਨਕਸ਼ੱਤਰ ਹਸਤ ਯੋਗ : ਸਿੱਧ (ਦੁਪਹਿਰ 2.01 ਤਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ 10 ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਹਰੀਤਾਲਿਕਾ ਤੀਜ, ਗੌਰੀ ਤੀਜ, ਸ਼੍ਰੀ ਵਰਾਹ ਜਯੰਤੀ ਿਹਜਰੀ ਸਾਲ (ਮੁਸਲਿਮ) 1442 ਅਤੇ ਮੁਹੱਰਮ (ਮੁਸਲਿਮ) ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

 

 


Bharat Thapa

Content Editor

Related News