ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

07/14/2020 3:15:31 AM

ਮੇਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਸਥਿਤੀ ਚੰਗੀ, ਆਪ ਦੀ ਪਲਾਨਿੰਗ ਸਹੀ ਅਤੇ ਪਾਜ਼ੇਟਿਵ ਨਤੀਜਾ ਦੇਵੇਗੀ ਪਰ ਮਨ ਕੁਝ ਟੈਂਸ ਅਤੇ ਪਰੇਸ਼ਾਨ ਜ਼ਰੂਰ ਰਹਿ ਸਕਦਾ ਹੈ।

ਬ੍ਰਿਖ- ਕੋਈ ਨਵੀਂ ਕੋਸ਼ਿਸ਼ ਨਾ ਕਰੋ, ਕਿਉਂਕਿ ਉਲਝਣਾਂ ਵਾਲੇ ਸਿਤਾਰੇ ਕਰ ਕੇ ਉਸ ਦੇ ਸਿਰੇ ਚੜ੍ਹਣ ਦੀ ਕੋਈ ਆਸ ਨਾ ਹੋਵੇਗੀ, ਨੁਕਸਾਨ ਪ੍ਰੇਸ਼ਾਨੀ ਦਾ ਡਰ।

ਮਿਥੁਨ- ਮਿੱਟੀ-ਰੇਤਾ-ਬੱਜਰੀ-ਇੱਟਾਂ -ਸੀਮੈਂਟ-ਟਿੰਬਰ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕਾਰੋਬਾਰੀ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਕਰਕ- ਅਫਸਰਾਂ ਦੇ ਸਾਫਟ ਰੁਖ ਕਰ ਕੇ ਸਰਕਾਰੀ ਕੰਮਾਂ ’ਚ ਪੇਸ਼ ਆਉਣ ਵਾਲੀ ਬਾਧਾਵਾਂ, ਰੁਕਾਵਟਾਂ ਹਟ ਸਕਦੀਅਾਂ ਹਨ ਪਰ ਘਰੇਲੂ ਮੋਰਚੇ ’ਤੇ ਮਨ ਕੁਝ ਡਿਸਟਰਬ ਜਿਹਾ ਰਹੇਗਾ।

ਸਿੰਘ- ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ,ਵੈਸੇ ਵੀ ਹਾਲਾਤ ’ਚ ਹਰ ਤਰ੍ਹਾਂ ਦੀ ਬਿਹਤਰੀ ਅਤੇ ਕਾਮਯਾਬੀ ਮਿਲੇਗੀ।

ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਬਦ-ਪਰਹੇਜ਼ੀ ਤੋਂ ਬਚਣਾ ਚਾਹੀਦਾ ਹੈ, ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਜਾਂ ਐਕਸ਼ਨ ਨਾ ਹੋ ਜਾਵੇ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋ ਜਾਵੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਰਹੇਗਾ।

ਬ੍ਰਿਸ਼ਚਕ- ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ’ਤੇ ਨਜ਼ਰ ਰੱਖਣੀ ਜ਼ਰੂਰੀ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਜ਼ ਨਾ ਆਉਣਗੇ, ਮਨ ਵੀ ਕੁਝ ਡਰਿਆ ਡਰਿਆ ਰਹੇਗਾ।

ਧਨ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰਖੇਗਾ, ਸੋਚ ਵਿਚਾਰ ’ਚ ਪਾਜ਼ੇਟਿਵਨੈੱਸ ਰਹੇਗੀ, ਮਨੋਬਲ ’ਚ ਮਜ਼ਬੂਤੀ ਰਹੇਗੀ।

ਮਕਰ- ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਆਪ ਦੀ ਪਲਾਨਿੰਗ ਅਤੇ ਸ਼ੁਰੂਆਤੀ ਕੋਸ਼ਿਸ਼ ਕੁਝ ਅੱਗੇ ਵਧੇਗੀ, ਮਾਣ-ਸਨਮਾਨ-ਪ੍ਰਤਿਸ਼ਠਾ ਬਣੀ ਰਹੇਗੀ।

ਕੁੰਭ- ਕਿਸੇ ਵੱਡੇ ਆਦਮੀ ਦੀ ਮਦਦ ਜਾਂ ਸਹਿਯੋਗ ਪ੍ਰਾਪਤ ਕਰਨ ਲਈ ਜੇ ਕਰ ਅਾਪ ਉਸ ਨੂੰ ਕਮਜ਼ੋਰ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।

ਮੀਨ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਵੀ ਚੰਗਾ ਰਿਜ਼ਲਟ ਦੇਵੇਗੀ, ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ’ਤੇ ਉਸ ’ਚ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

14 ਜੁਲਾਈ 2020, ਮੰਗਲਵਾਰ ਸਾਉਣ ਵਦੀ ਤਿਥੀ ਨੌਮੀ (ਰਾਤ 8.25 ਤਕ) ਅਤੇ ਮਗਰੋਂ ਤਿਥੀ ਦਸ਼ਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਮੇਖ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਖ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 31, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 23 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ : 22, ਨਕਸ਼ੱਤਰ : ਅਸ਼ਵਨੀ ( ਦੁਪਹਿਰ 2.07 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ ਯੋਗ : ਧ੍ਰਿਤੀ (ਰਾਤ 11.36 ਤਕ) ਅਤੇ ਮਗਰੋਂ ਯੋਗ ਸ਼ੂਲ ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 2.07 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News