ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

06/05/2020 1:32:17 AM

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸੰਤੁਲਿਤ ਅਤੇ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਲਿਖਣ-ਪੜ੍ਹਨ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਕਰੋ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਪਰਿਵਾਰਕ ਮੋਰਚੇ ’ਤੇ ਕੁਝ ਨਾਰਾਜ਼ਗੀ ਖਿਚਾਤਣੀ ਟੈਨਸ਼ਨ ਰਹੇਗੀ ਪਰੇਸ਼ਾਨੀ ਰਹੇਗੀ, ਕੋਈ ਵੀ ਯਤਨ ਲਾਇਟਲੀ ਨਾ ਕਰੋ।

ਮਿਥੁਨ- ਦੁਸ਼ਮਣਾਂ ਅਤੇ ਘਟੀਆ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖੋ, ਕਿਉਂਕਿ ਉਹ ਆਪ ਦੀ ਲਤ ਖਿਚਣ ਜਾਂ ਆਪ ਨੂੰ ਪਰੇਸ਼ਾਨੀ ਦੇਣ ਤੋਂ ਕਦੀ ਬਾਜ਼ ਨਾ ਆਉਣਗੇ।

ਕਰਕ- ਮਨ ਅਤੇ ਬੁੱਧੀ ’ਤੇ ਗਲਤ ਸੋਚ ਅਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਪਾਸੋਂ ਕੋਈ ਗਲਤ ਕੰਮ ਨਾ ਹੋ ਜਾਵੇ, ਨੁਕਸਾਨ ਦਾ ਵੀ ਡਰ।

ਸਿੰਘ- ਕੋਰਟ-ਕਚਹਿਰੀ ਜਾਂ ਕਿਸੇ ਅਫਸਰ ਅੱਗੇ ਪੇਸ਼ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਥੇ ਆਪ ਦੀ ਕੋਈ ਖਾਸ ਪੇਸ਼ ਨਾ ਚਲ ਸਕੇਗੀ, ਟੈਨਸ਼ਨ ਵੀ ਰਹੇਗੀ।

­

ਕੰਨਿਆ- ਆਪ ਕੋਈ ਵੀ ਕੰਮਕਾਜੀ ਯਤਨ ਪੂਰੇ ਜੋਸ਼ ਨਾਲ ਨਾ ਕਰ ਸਕੋਗੇ, ਹਲਕੀ ਸੋਚ ਵਾਲੇ ਸਾਥੀ ਵੀ ਆਪ ਨੂੰ ਪਰੇਸ਼ਾਨ ਕਰ ਸਕਦੇ ਹਨ, ਸਫਰ ਵੀ ਨਾ ਕਰੋ।

ਤੁਲਾ- ਨਾ ਤਾਂ ਕਾਰੋਬਾਰੀ ਯਤਨ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਕਾਰੋਬਾਰੀ ਟੂਰ ਕਰੋ, ਪੇਮੈਂਟ ਦੇ ਮਾਮਲੇ ’ਚ ਵੀ ਸੁਚੇਤ ਰਹੋ, ਉਧਾਰੀ ਦੇ ਚੱਕਰ ’ਚ ਫਸਣ ਤੋਂ ਵੀ ਬਚੋ।

ਬ੍ਰਿਸ਼ਚਕ- ਟੈਂਸ-ਅਸਥਿਰ, ਡਾਵਾਂਡੋਲ ਮਨ, ਸਥਿਤੀ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕੋਈ ਵੀ ਕੰਮ ਹੱਥ ’ਚ ਲੈਣ ਦੀ ਹਿੰਮਤ ਨਾ ਰੱਖੋਗੇ, ਸਫਰ ਵੀ ਟਾਲ ਦਿਓ।

ਧਨ- ਜੋ ਲੋਕ ਇੰਪੋਰਟ-ਐਕਸਪੋਰਟ, ਵੀਜ਼ਾ-ਪਾਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਅਤੇ ਸਮੁੰਦਰੀ ਉਤਪਾਦਾਂ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਸਮਾਂ ਠੀਕ ਨਹੀਂ, ਨੁਕਸਾਨ ਦਾ ਵੀ ਡਰ।

ਮਕਰ- ਸਿਤਾਰਾ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਲਾਭਕਾਰੀ, ਕੰਮਕਾਜ ਨਾਲ ਜੁੜੀ ਹੋਈ ਸਮੱਸਿਆ ਹੱਲ ਹੋ ਸਕਦੀ ਹੈ।

ਕੁੰਭ- ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦੀਆਂ ਪਰੇਸ਼ਾਨੀਅਾਂ ਵਧ ਸਕਦੀਅਂ ਹਨ ਮਨ ਨੂੰ ਵੀ ਠੇਸ ਲੱਗਣ ਦਾ ਡਰ ਬਣਿਆ ਰਹੇਗਾ।

ਮੀਨ- ਧਾਰਮਕ ਕੰਮਾਂ, ਕਥਾ-ਵਾਰਤਾ, ਕੀਰਤਨ-ਸਤਿਸੰਗ ਸੁਣਨ ’ਚ ਜੀਅ ਨਾ ਲੱਗੇਗਾ, ਕਿਸੇ ਬਣੇ-ਬਣਾਏ ਕੰਮ ਦੇ ਵਿਗੜਣ ਦਾ ਵੀ ਡਰ ਰਹੇਗਾ, ਅਨਮੰਨੇ ਮਨ ਨਾਲ ਕੋਈ ਯਤਨ ਨਾ ਕਰੋ।


5 ਜੂਨ 2020, ਸ਼ੁਕਰਵਾਰ ਜੇਠ ਸੁਦੀ ਤਿਥੀ ਪੁੰਨਿਆ (5-6 ਮੱਧ ਰਾਤ 12.42 ਤਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਕੁੰਭ ’ਚ

ਬੁੱੱਧ ਿਮਥੁਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 23, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 15 (ਜੇਠ), ਹਿਜਰੀ ਸਾਲ : 1441, ਮਹੀਨਾ : ਸ਼ਵਾਲ, ਤਰੀਕ : 12 ਨਕਸ਼ੱਤਰ : ਅਨੁਰਾਧਾ (ਸ਼ਾਮ 4.44 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸਿੱਧ (ਰਾਤ 8.13 ਤੱਕ) ਅਤੇ ਯੋਗ ਮਗਰੋਂ ਸਾਧਿਆ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਰਹੇਗੀ (ਦੁਪਹਿਰ 2 ਵਜੇ ਤਕ) (ਸ਼ਾਮ 4.44 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਪੁੰਿਨਆ, ਸ਼੍ਰੀ ਸਤਿ ਨਾਰਾਇਣ ਵਰਤ, ਵਟ ਸਾਵਿਤਰੀ ਵਰਤ (ਪੰੁਨਿਆ ਪੱਖ), ਸੰਤ ਕਬੀਰ ਜਯੰਤੀ, ਸ਼ੁੱਧ ਮਹਾਦੇਵ ਯਾਤਰਾ(ਊਧਮਪੁਰ, ਜੰਮੂ ਕਸ਼ਮੀਰ) ਵਿਸ਼ਵ ਪਰਿਆਵਰਣ ਦਿਵਸ

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News