ਭਾਰ ਘੱਟ ਕਰਨ ਲਈ ਇਸ ਤਰ੍ਹਾਂ ਕਰੋ ਨਿੰਬੂ ਦੀ ਵਰਤੋਂ

03/26/2017 9:32:04 AM

ਜਲੰਧਰ— ਨਿੰਬੂ ਦਾ ਵਰਤੋਂ ਹਰ ਘਰ ''ਚ ਕੀਤੀ ਜਾਂਦੀ ਹੈ। ਇਹ ਸਿਹਤ ਅਤੇ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨਿੰਬੂ ਨਾਲ ਮੋਟਾਪਾ ਜਲਦੀ ਹੀ ਘੱਟ ਹੋ ਜਾਂਦਾ ਹੈ। ਸਿਰਫ ਅੱਧੇ ਨਿੰਬੂ ਦੇ ਵਰਤੋਂ ਨਾਲ ਤੁਸੀਂ ਭਾਰ ਆਸਾਨੀ ਨਾਲ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਵੇਂ ਨਿੰਬੂ ਦੀ ਵਰਤੋਂ ਕਰ ਕੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। 
ਬਣਾਉਣ ਦੀ ਸਮੱਗਰੀ
- ਨਿੰਬੂ
- ਬੇਕਿੰਗ ਸੋਡਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅੱਧਾ ਨਿੰਬੂ ਲੈ ਕੇ ਉਸਦਾ ਰਸ ਕੱਢ ਲਓ। 
2. ਇਸ ਤੋਂ ਬਾਅਦ ਇਸ ''ਚ ਅੱਧਾ ਚਮਚ ਬੇਕਿੰਡ ਸੋਡਾ ਮਿਲਾ ਲਓ। 
3. ਰੋਜਾਨਾਂ ਇਸ ਪਾਣੀ ਦੀ ਵਰਤੋਂ ਖਾਲੀ ਪੇਟ ਪੀਣ ਲਈ ਕਰੋ। ਕੁੱਝ ਹੀ ਦਿਨਾਂ ''ਚ ਭਾਰ ਘੱਟ ਹੋ ਜਾਵੇਗਾ। 
ਹੋਰ ਉਪਾਅ
1. ਅਦਰਕ ਦੀ ਚਾਹ ''ਚ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਵੀ ਭਾਰ ਘੱਟ ਹੁੰਦਾ ਹੈ। 
2. ਗਰਮੀਆਂ ''ਚ ਜ਼ਿਆਦਾਤਰ ਅਸੀਂ ਨਿੰਬੂ ਪਾਣੀ ਪੀਂਦੇ ਹੈ। ਨਿੰਬੂ ਪਾਣੀ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ। 


Related News