''ਪੈਰਾਂ ''ਚ ਦਰਦ'' ਹੋਣ ਕਾਰਨ ਨਹੀਂ ਆ ਰਹੀ ਰਾਤ ਨੂੰ ਨੀਂਦ ਤਾਂ ਜ਼ਰੂਰ ਅਪਣਾਓ ਇਹ ਨੁਕਤੇ
Thursday, Sep 15, 2022 - 06:15 PM (IST)

ਨਵੀਂ ਦਿੱਲੀ- ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਸਰੀਰ ਥਕਿਆ ਹੋਇਆ ਹੁੰਦਾ ਹੈ, ਅੱਖਾਂ 'ਚ ਨੀਂਦ ਹੁੰਦੀ ਹੈ ਪਰ ਫਿਰ ਵੀ ਤੁਸੀਂ ਸੌਂ ਨਹੀਂ ਸਕਦੇ ਹੋ। ਅਜਿਹਾ ਹੋਣ ਕਾਰਨ ਪੈਰਾਂ 'ਚ ਹੋ ਰਿਹਾ ਦਰਦ ਵੀ ਹੋ ਸਕਦਾ ਹੈ। ਪੂਰਾ ਦਿਨ ਕੰਮ ਕਰਨ ਤੋਂ ਬਾਅਦ ਜ਼ਿਆਦਾਤਰ ਲੋਕਾਂ ਦੇ ਪੈਰ 'ਚ ਦਰਦ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੈ। ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਕੁਝ ਅਜਿਹੇ ਨੁਸਖ਼ੇ ਜਿਨ੍ਹਾਂ ਨੂੰ ਫੋਲੋ ਕਰਕੇ ਤੁਹਾਨੂੰ ਪੈਰਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਸੀਂ ਚੈਨ ਦੀ ਨੀਂਦ ਸੌਂ ਸਕੋਗੇ।
ਰਾਤ ਨੂੰ ਇਸ ਤਰ੍ਹਾਂ ਸੋਵੋ
ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਸਿਰਫ਼ ਆਪਣੇ ਪੈਰਾਂ ਹੇਠ ਸਿਰਹਾਣਾ ਰੱਖਣਾ ਹੈ ਜਿਸ ਤੋਂ ਬਾਅਦ ਪੈਰਾਂ ਦੇ ਦਰਦ 'ਚ ਤੁਹਾਨੂੰ ਬਹੁਤ ਆਰਾਮ ਮਿਲੇਗਾ। ਅਜਿਹਾ ਕਰਨ ਨਾਲ ਪੈਰਾਂ ਦੇ ਸੋਜ ਘੱਟ ਹੁੰਦੀ ਹੈ ਅਤੇ ਪੈਰਾਂ ਦੇ ਪੰਜਿਆਂ ਨੂੰ ਵੀ ਆਰਾਮ ਮਿਲਦਾ ਹੈ। ਇਸ ਨੁਸਖ਼ੇ ਨੂੰ ਅਪਣਾ ਕੇ ਤੁਹਾਨੂੰ ਤੁਰੰਤ ਨੀਂਦ ਆ ਜਾਵੇਗੀ।
ਪੈਰਾਂ ਦੀ ਕਰੋ ਮਾਲਿਸ਼
ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ 5 ਮਿੰਟ ਲਈ ਪੈਰਾਂ ਦੀ ਮਾਲਿਸ਼ ਕਰ ਲਓਗੇ ਤਾਂ ਉਸ ਨਾਲ ਵੀ ਤੁਹਾਨੂੰ ਬਹੁਤ ਆਰਾਮ ਮਿਲਦਾ ਹੈ। ਹਲਕੇ ਹੱਥਾਂ ਨਾਲ ਪੈਰਾਂ ਦੀ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਫਿਰ ਪੈਰ ਦੇ ਹੇਠਾਂ ਸਿਰਹਾਣਾ ਰੱਖ ਕੇ ਆਰਾਮ ਨਾਲ ਸੌਂ ਜਾਓ। ਜਦੋਂ ਤੁਸੀਂ ਪੈਰਾਂ ਦੀ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਸੋਜ ਘੱਟ ਹੁੰਦੀ ਹੈ।
ਬੰਦ ਨਾੜੀਆਂ ਖੋਲ੍ਹੇ
ਪੈਰਾਂ ਦੀਆਂ ਨਾੜੀਆਂ ਕਈ ਵਾਰ ਬੰਦ ਹੋ ਜਾਂਦੀਆਂ ਹਨ ਜਿਸ ਕਾਰਨ ਬਲੱਡ ਫਲੋ ਹੋਣ 'ਚ ਪਰੇਸ਼ਾਨੀ ਆਉਂਦੀ ਹੈ ਅਤੇ ਇਸ ਕਾਰਨ ਪੈਰਾਂ 'ਚ ਦਰਦ ਹੁੰਦਾ ਹੈ। ਇਸ ਲਈ ਤੁਸੀਂ ਲਸਣ ਅਤੇ ਸਰ੍ਹੋਂ ਦੇ ਤੇਲ ਨੂੰ ਇਕੱਠੇ ਗਰਮ ਕਰਕੇ ਉਸ ਨਾਲ ਪੈਰਾਂ ਦਾ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।