Health Tips : ਮਿੰਟਾਂ ’ਚ ਢਿੱਡ ਦਰਦ ਤੋਂ ਰਾਹਤ ਦੇਣਗੇ ਇਹ ਦੇਸੀ ਨੁਸਖ਼ੇ, ਅੱਜ ਹੀ ਕਰ ਲਓ ਨੋਟ

Wednesday, Feb 14, 2024 - 02:43 PM (IST)

ਜਲੰਧਰ (ਬਿਊਰੋ)– ਢਿੱਡ ਦਰਦ ਇਕ ਆਮ ਸਮੱਸਿਆ ਹੈ। ਗਲਤ ਖਾਣ-ਪੀਣ ਤੇ ਬਾਹਰ ਦਾ ਖਾਣਾ ਖਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਮੌਸਮ ’ਚ ਬਦਲਾਅ ਕਾਰਨ ਇਮਿਊਨਿਟੀ ਘੱਟ ਜਾਂਦੀ ਹੈ, ਜਿਸ ਕਾਰਨ ਛੋਟੀਆਂ-ਮੋਟੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ, ਜਿਸ ’ਚ ਢਿੱਡ ਦਰਦ ਹੋਣਾ ਆਮ ਗੱਲ ਹੈ। ਜੇਕਰ ਢਿੱਡ ਦਰਦ ਅਚਾਨਕ ਸ਼ੁਰੂ ਹੋ ਜਾਵੇ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–

ਮੇਥੀ ਦੇ ਬੀਜ
ਢਿੱਡ ਦਰਦ ਨੂੰ ਘੱਟ ਕਰਨ ਲਈ ਮੇਥੀ ਦੇ ਬੀਜ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਤਸੀਰ ’ਚ ਗਰਮ ਹਨ ਤੇ ਇਸ ਨੂੰ ਘੱਟ ਮਾਤਰਾ ’ਚ ਲੈਣ ਨਾਲ ਆਰਾਮ ਮਿਲਦਾ ਹੈ। ਇਕ ਛੋਟਾ ਚਮਚਾ ਮੇਥੀ ਦਾਣਾ ਭੁੰਨ ਕੇ ਗਰਮ ਪਾਣੀ ਨਾਲ ਖਾਓ, ਇਸ ਨਾਲ ਢਿੱਡ ਦੀ ਗੈਸ ਤੋਂ ਰਾਹਤ ਮਿਲੇਗੀ ਤੇ ਦਰਦ ਤੋਂ ਵੀ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਕਿਤੇ ਭਾਰ ਘਟਾਉਣ ਦੇ ਚੱਕਰ ’ਚ ਤੁਸੀਂ ਤਾਂ ਨਹੀਂ ਕਰ ਰਹੇ ਆਪਣੀਆਂ ਹੱਡੀਆਂ ਨੂੰ ਖੋਖਲਾ

ਐਲੋਵੇਰਾ ਜੂਸ
ਐਲੋਵੇਰਾ ਦਾ ਜੂਸ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਢਿੱਡ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਐਲੋਵੇਰਾ ਜੂਸ ਨੂੰ ਪਾਣੀ ’ਚ ਮਿਲਾ ਕੇ ਪੀਓ।

ਕਾਲੀ ਮਿਰਚ
ਕਾਲੀ ਮਿਰਚ ਦੇ ਪਾਊਡਰ ’ਚ ਹੀਂਗ, ਸੁੱਕਾ ਅਦਰਕ ਤੇ ਕਾਲਾ ਨਮਕ ਮਿਲਾ ਕੇ ਪੀਸ ਕੇ ਬਾਰੀਕ ਪਾਊਡਰ ਬਣਾ ਲਓ। ਇਸ ਦਾ ਸੇਵਨ ਕੋਸੇ ਪਾਣੀ ਨਾਲ ਕਰੋ, ਤੁਹਾਨੂੰ ਆਰਾਮ ਮਿਲੇਗਾ।

ਲੂਣ ਤੇ ਪਾਣੀ
ਢਿੱਡ ਦੀ ਗੈਸ ਵੀ ਢਿੱਡ ਦਰਦ ਦਾ ਕਾਰਨ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਵੀ ਖਾਣ ਤੋਂ ਬਾਅਦ ਖਾਣਾ ਪਚਣ ’ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਕੋਸੇ ਪਾਣੀ ’ਚ ਇਕ ਛੋਟਾ ਚਮਚਾ ਨਮਕ ਮਿਲਾ ਕੇ ਪੀਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਸੀਂ ਵੀ ਢਿੱਡ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਉੱਪਰ ਦਿੱਤੇ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਫਿਰ ਵੀ ਜੇਕਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਕਿਸੇ ਮਾਹਿਰ ਦੀ ਸਲਾਹ ਲੈ ਸਕਦੇ ਹੋ।


sunita

Content Editor

Related News