ਪਸੀਨੇ ਦੀ ਬਦਬੂ ਤੋਂ ਨਿਜ਼ਾਤ ਦਿਵਾਉਣਗੇ ਨਿੰਬੂ ਸਣੇ ਇਹ ਘਰੇਲੂ ਨੁਸਖ਼ੇ

06/16/2021 6:47:04 PM

ਨਵੀਂ ਦਿੱਲੀ- ਸਰੀਰ 'ਚ ਪਸੀਨਾ ਆਉਣਾ ਚੰਗੀ ਗੱਲ ਹੈ ਕਿਉਂਕਿ ਪਸੀਨਾ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ। ਕਈ ਵਾਰ ਸਰੀਰ 'ਚ ਪਸੀਨਾ ਆਉਣ 'ਤੇ ਬਦਬੂ ਆਉਣ ਲੱਗ ਜਾਂਦੀ ਹੈ ਜਿਸ ਦੇ ਕਾਰਨ ਅਸੀਂ ਖ਼ੁਦ ਵੀ ਬਹੁਤ ਹੀ ਪਰੇਸ਼ਾਨ ਹੋ ਜਾਂਦੇ ਹਾਂ। ਪਸੀਨੇ 'ਚੋਂ ਗੰਦੀ ਬਦਬੂ ਆਉਣ 'ਤੇ ਸਾਡੇ ਆਸ ਪਾਸ ਵਾਲੇ ਲੋਕ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਤੁਸੀਂ ਦੇਸੀ ਨੁਸਖ਼ਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਗਰਮੀ ਦੇ ਮੌਸਮ 'ਚ ਵਰਕਆਊਟ ਕਰਨਾ ਬਾਕੀ ਮੌਸਮ ਦੀ ਤੁਲਨਾ 'ਚ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਜਿਸ 'ਚ ਪਸੀਨਾ ਆਉਣਾ ਸਭ ਤੋਂ ਵੱਡੀ ਰੁਕਾਵਟ ਹੈ ਪਰ ਵਰਕਆਊਟ ਹਰ ਇਕ ਮੌਸਮ 'ਚ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਪਸੀਨੇ 'ਚੋਂ ਆਉਣ ਵਾਲੀ ਬਦਬੂ ਠੀਕ ਹੋ ਜਾਵੇਗੀ। ਆਓ ਜਾਣਦੇ ਹਾਂ ਉਨ੍ਹਾਂ ਦੇਸੀ ਨੁਸਖ਼ਿਆਂ ਬਾਰੇ।

PunjabKesari
ਨਿੰਬੂ ਦਿਵਾਏ ਪਸੀਨੇ ਤੋਂ ਮੁਕਤੀ
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ ਲਈ ਨਿੰਬੂ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਐਸੀਡਿੱਕ ਹੁੰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਡਰਆਰਮ 'ਤੇ ਰਗੜੋ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।

PunjabKesari
ਬੇਕਿੰਗ ਸੋਡੇ ਦੀ ਕਰੋ ਵਰਤੋਂ
ਬੇਕਿੰਗ ਸੋਡਾ ਪਸੀਨਾ ਸੋਕਣ 'ਚ ਮਦਦ ਕਰਦਾ ਹੈ। ਬੇਕਿੰਗ ਸੋਡਾ ਗੰਦੇ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਸੋਡੇ 'ਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਲਈ ਅੰਡਰਆਰਮ 'ਤੇ ਲਗਾਓ। ਅਜਿਹਾ ਕਰਨ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।

PunjabKesari
ਟੀ-ਟ੍ਰੀ ਆਇਲ ਦੀ ਕਰੋ ਵਰਤੋਂ
ਟੀ-ਟ੍ਰੀ ਆਇਲ ਐਂਟੀ ਬੈਕਟੀਰੀਆ ਅਤੇ ਐਂਟੀ-ਸੈਪਟਿਕ ਦੇ ਤਰੀਕੇ ਨਾਲ ਕੰਮ ਕਰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 3-4 ਬੂੰਦਾਂ ਟੀ-ਟ੍ਰੀ ਆਇਲ ਨੂੰ ਮਿਕਸ ਕਰੋ। ਰੋਜ਼ ਨਹਾਉਣ ਤੋਂ ਬਾਅਦ ਇਸ ਨੂੰ ਅੰਡਰਆਰਮਸ 'ਤੇ ਸਪਰੇਅ ਕਰੋ। ਅਜਿਹਾ ਕਰਨ ਦੇ ਨਾਲ ਪਸੀਨੇ ਤੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਮਿਲੇਗਾ।

PunjabKesari
ਟਮਾਟਰ ਮਿਟਾਏ ਪਸੀਨੇ ਦੀ ਬਦਬੂ
ਪਸੀਨੇ ਦੀ ਬਦਬੂ ਨੂੰ ਖਤਮ ਕਰਨ ਲਈ ਟਮਾਟਰ ਵੀ ਬੇਹੱਦ ਮਦਦਗਾਰ ਸਾਬਤ ਹੁੰਦਾ ਹੈ। ਟਮਾਟਰ ਇਕ ਤਰੀਕੇ ਦਾ ਐਂਟੀ-ਸੈਪਟਿਕ ਹੁੰਦਾ ਹੈ,ਜੋ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦਾ ਹੈ। ਟਮਾਟਰ ਦਾ ਰਸ ਕੱਢ ਕੇ ਅੰਡਰ ਆਰਮਸ 'ਤੇ ਲਗਾਉਣ ਨਾਲ ਪਸੀਨੇ 'ਚੋਂ ਆ ਰਹੀ ਬਦਬੂ ਤੋਂ ਛੁਟਕਾਰਾ ਮਿਲੇਗਾ।

PunjabKesari
ਸੇਬ ਦਾ ਸਿਰਕਾ ਮਿਟਾਏ ਪਸੀਨੇ ਦੀ ਬਦਬੂ
ਸੇਬ ਦਾ ਸਿਰਕਾ ਵੀ ਸਕਿਨ ਦੇ ਪੀ. ਐੱਚ. ਪੱਧਰ ਨੂੰ ਠੀਕ ਕਰਦਾ ਹੈ। ਰੂੰ 'ਤੇ ਸੇਬ ਦਾ ਸਿਰਕਾ ਲਗਾ ਕੇ ਉਸ ਨੂੰ ਅੰਡਰ ਆਰਮਸ ਲਗਾਓ। ਪੰਜ ਮਿੰਟ ਬਾਅਦ ਉਸ ਨੂੰ ਕੱਢ ਦਿਓ। ਰੋਜ਼ ਸਵੇਰੇ-ਸ਼ਾਮ ਇਕ ਹਫ਼ਤੇ ਤੱਕ ਇੰਝ ਕਰਨ ਨਾਲ ਤੁਹਾਡੇ ਪਸੀਨੇ ਦੀ ਬਦਬੂ ਠੀਕ ਹੋ ਜਾਵੇਗੀ।


Aarti dhillon

Content Editor

Related News