ਗਰਮੀਆਂ ''ਚ ਵਧਣ ਲੱਗਦੈ ਹੀਟ ਸਟ੍ਰੋਕ ਦਾ ਖਤਰਾ, ਰਾਹਤ ਪਾਉਣ ਲਈ ਖਾਓ ਖੀਰੇ ਸਣੇ ਇਹ ਚੀਜ਼ਾਂ

Tuesday, Apr 04, 2023 - 05:59 PM (IST)

ਗਰਮੀਆਂ ''ਚ ਵਧਣ ਲੱਗਦੈ ਹੀਟ ਸਟ੍ਰੋਕ ਦਾ ਖਤਰਾ, ਰਾਹਤ ਪਾਉਣ ਲਈ ਖਾਓ ਖੀਰੇ ਸਣੇ ਇਹ ਚੀਜ਼ਾਂ

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਆ ਗਿਆ ਹੈ। ਤੇਜ਼ ਧੁੱਪ ਅਤੇ ਗਰਮੀ ਕਾਰਨ ਲੋਕ ਅਕਸਰ ਸੁਸਤ ਮਹਿਸੂਸ ਕਰਨ ਲੱਗਦੇ ਹਨ, ਨਾਲ ਹੀ ਬੀਮਾਰ ਵੀ ਹੋ ਜਾਂਦੇ ਹਨ। ਦਰਅਸਲ, ਸਰੀਰ 'ਚ ਪਾਣੀ ਦੀ ਘਾਟ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਹੀਟ ਸਟ੍ਰੋਕ ਤੋਂ ਬਚਣ ਲਈ ਆਪਣੀ ਖੁਰਾਕ 'ਚ ਅਜਿਹੇ ਫੂਡਸ ਸ਼ਾਮਲ ਕਰੋ, ਜੋ ਇਸ ਮੌਸਮ 'ਚ ਪਾਚਨ ਕਿਰਿਆ ਨੂੰ ਬਿਹਤਰ ਬਣਾਏ ਰੱਖਣ ਅਤੇ ਇਸ ਮੌਸਮ 'ਚ ਫਿੱਟ ਰਹਿਣ 'ਚ ਮਦਦ ਕਰਨ। ਆਓ ਜਾਣਦੇ ਹਾਂ ਇਨ੍ਹਾਂ ਫੂਡਸ ਬਾਰੇ...

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
1. ਪੁਦੀਨਾ ਖਾਓ
ਤੁਸੀਂ ਤਾਜ਼ੇ ਪੁਦੀਨੇ ਦੀਆਂ ਪੱਤੀਆਂ ਦਾ ਸੇਵਨ ਕਰਕੇ ਹੀਟ ਸਟ੍ਰੋਕ ਤੋਂ ਰਾਹਤ ਪਾ ਸਕਦੇ ਹੋ। ਇਸ 'ਚ ਮੌਜੂਦ ਮੇਨਥੋਲ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀਟ ਸਟ੍ਰੋਕ ਤੋਂ ਵੀ ਬਚਾਅ ਹੁੰਦਾ ਹੈ।
2. ਕੀਵੀ ਖਾਓ
ਇਕ ਰਿਪੋਰਟ ਮੁਤਾਬਕ ਕੀਵੀ ਦਾ ਨਿਯਮਤ ਸੇਵਨ ਸਰੀਰ 'ਚ ਪਾਣੀ ਦੀ ਘਾਟ ਨੂੰ ਦੂਰ ਕਰ ਸਕਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਹੀਟ ਸਟ੍ਰੋਕ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹਨ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
3. ਅੰਬ ਖਾਓ
ਅੰਬ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਪ੍ਰੋਟੀਨ, ਵਿਟਾਮਿਨ ਏ, ਬੀ6, ਸੀ, ਆਇਰਨ, ਫੋਲੇਟ, ਮੈਗਨੀਸ਼ੀਅਮ, ਰਿਬੋਫਲੇਵਿਨ ਅਤੇ ਡਾਇਟਰੀ ਫਾਈਬਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਗਰਮੀਆਂ ਲਈ ਸੁਪਰਫੂਡ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਹੀਟ ਸਟ੍ਰੋਕ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਬ ਖਾਓ।
4. ਬਹੁਤ ਸਾਰਾ ਖੀਰਾ ਖਾਓ
ਤੇਜ਼ ਗਰਮੀ 'ਚ ਆਪਣੇ ਆਪ ਨੂੰ ਹਾਈਡ੍ਰੇਟ ਰੱਖਣ ਲਈ ਖੀਰੇ ਦਾ ਸੇਵਨ ਜ਼ਰੂਰ ਕਰੋ। ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਕੇ, ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਤੁਹਾਨੂੰ ਗਰਮੀ ਦੇ ਮੌਸਮ 'ਚ ਫਿੱਟ ਰੱਖਣ 'ਚ ਮਦਦ ਕਰਦੇ ਹਨ। ਮਾਹਰਾਂ ਦੇ ਅਨੁਸਾਰ, ਪਾਣੀ ਦੀ ਮਾਤਰਾ ਨਾਲ ਭਰਪੂਰ ਮੌਸਮੀ ਭੋਜਨ ਹਨ ਜੋ ਨਾ ਸਿਰਫ਼ ਸਰੀਰ ਨੂੰ ਹਾਈਡਰੇਟ ਰੱਖਦੇ ਹਨ, ਸਗੋਂ ਪਾਚਨ ਤੰਤਰ ਨੂੰ ਬਿਹਤਰ ਰੱਖਦੇ ਹਨ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
5. ਸ਼ਰਬਤ ਪੀਣ ਨਾਲ ਲੂ ਤੋਂ ਮਿਲਦੀ ਹੈ ਰਾਹਤ
ਬੇਲ ਦਾ ਸ਼ਰਬਤ ਫਾਈਬਰ ਨਾਲ ਭਰਪੂਰ ਹੁੰਦਾ ਹੈ, ਇਹ ਪਾਚਨ ਨੂੰ ਸੁਧਾਰਨ ਅਤੇ ਕਬਜ਼ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਅਤੇ ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ 'ਚ ਮਦਦਗਾਰ ਹੁੰਦੇ ਹਨ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News